ਨਿਊਜ਼ ਡੈਸਕ: ਪੁਦੀਨਾ ਇਕ ਛੋਟਾ ਜਿਹਾ ਪੌਦਾ ਹੁੰਦਾ ਹੈ ਜੋ ਹਮੇਸ਼ਾ ਨਮੀ ਵਾਲੀ ਥਾਂ ‘ਤੇ ਉਗਦਾ ਹੈ। ਇਸ ‘ਚ ਉਸ਼ਨਸ਼ੀਲ ਤੇਲ ਪਾਇਆ ਜਾਂਦਾ ਹੈ, ਜੋ ਪੇਪਰਮਿਟ ਦੀ ਖੁਸ਼ਬੂ ਦਿੰਦਾ ਹੈ ਇਸ ਨੂੰ ਮੈਂਥਾ ਸਪੀਕਾਟਾ ਵੀ ਕਿਹਾ ਜਾਂਦਾ ਹੈ। ਜੰਗਲਾਂ ‘ਚ ਆਦਿਵਾਸੀ ਇਸ ਦੀ ਵਰਤੋਂ ਕਈ ਤਰਾਂ ਦੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਰਦੇ ਹਨ।
ਅੱਜ ਤੁਹਾਨੂੰ ਦੱਸਦੇ ਹਾਂ ਪੁਦੀਨੇ ਨਾਲ ਜੁੜੇ ਕੁਝ ਹਰਬਲ ਨੁਸਖਿਆਂ ਵਾਰੇ:
-ਪੁਦੀਨੇ ਦੀ 8 ਪੱਤੀਆਂ ਨੂੰ ਚੁਣ ਕੇ ਇਸ ‘ਚ ਤਿੰਨ ਬੂੰਦਾਂ ਨਿੰਬੂ ਦਾ ਰਸ ਪਾ ਕੇ ਇਸ ਮਿਸ਼ਰਣ ਨੂੰ ਚਿਹਰੇ ਦੇ ਕਿੱਲ ਮੁਹਾਸਿਆਂ ਤੇ ਲਗਾ ਕੇ 5 ਮਿੰਟ ਤੋਂ ਬਾਅਦ ਚਿਹਰਾ ਧੋ ਲਿਆ ਜਾਵੇ। ਇਕ ਹਫ਼ਤਾ ਤੱਕ ਇਸੇ ਤਰ੍ਹਾਂ ਕਰਨ ਨਾਲ ਚਿਹਰੇ ਦੇ ਮੁਹਾਸੇ ਤੇ ਕਿੱਲਾਂ ਖ਼ਤਮ ਹੋ ਜਾਂਦੀਆਂ ਹਨ
-ਬੁਖਾਰ ਆਉਣ ਤੇ ਪੁਦੀਨੇ ਦੀਆਂ ਪੱਤੀਆਂ ਦਾ ਰਸ ਅਤੇ ਅਦਰਕ ਦੇ ਰਸ ਦੀ ਇੰਝ ਬਰਾਬਰ ਮਾਤਰਾ ਮਿਲਾ ਕੇ ਰੋਗੀ ਨੂੰ ਦੇਣ ਨਾਲ ਆਰਾਮ ਮਿਲਦਾ ਹੈ
-ਆਦਿਵਾਸੀਆਂ ਅਨੁਸਾਰ ਲਗਭਗ ਇਕ ਗਿਲਾਸ ਪਾਣੀ ‘ਚ 10 ਪੁਦੀਨੇ ਦੀ ਪੱਤੀਆਂ, ਥੋੜੀ ਜਿਹੀ ਕਾਲੀ ਮਿਰਚ ਅਰੇ ਥੋੜਾ ਕਾਲਾ ਨਮਕ ਪਾ ਕੇ ਉਬਾਲ ਲਓ ਪੰਜ ਮਿੰਟ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਖਾਂਸੀ, ਜ਼ੁਕਾਮ ਅਤੇ ਬੁਖ਼ਾਰ ਤੋਂ ਆਰਾਮ ਮਿਲਦਾ ਹੈ
– ਮੂੰਹ ਚੋਂ ਬਦਬੂ ਦੂਰ ਕਰਨ ਲਈ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਨੂੰ ਪੀਹ ਕੇ ਉਸ ਦਾ ਚੂਰਣ ਬਣਾ ਦੰਦਾਂ ਤੇ ਰਗੜਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਮਸੂੜੇ ਵੀ ਮਜ਼ਬੂਤ ਬਣਦੇ ਹਨ
-ਆਦਿਵਾਸੀਆਂ ਵੱਲੋਂ ਵਰਤੀ ਜਾਂਦੀ ਵਿਧੀ ਅਨੁਸਾਰ ਪੇਟਦਰਦ ਅਤੇ ਜ਼ਿਆਦਾ ਸਿਰਦਰਦ ‘ਚ ਇਸ ਦੇ ਪੱਤਿਆਂ ਨੂੰ ਅਨਾਰਦਾਣੇ ਦੇ ਨਾਲ ਪੀਹ ਕੇ ਅਦਰਕ ਦੇ ਰਸ ਦੇ ਨਾਲ ਮਿਲਾ ਕੇ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
-ਹੈਜਾ ਹੋਣ ‘ਤੇ 6 ਗਰਾਮ ਪੁਦੀਨੇ ਦੀ ਪੱਤੀਆਂ ਅਤੇ 3 ਗ੍ਰਾਮ ਲਾਚੀ ਲੈ ਕੇ ਅੰਧੇ ਲੀਟਰ ਪਾਣੀ ‘ਚ ਉਬਾਲ ਕੇ ਅਤੇ ਇਕ-ਇਕ ਘੰਟੇ ਬਾਅਦ ਮਰੀਜ਼ ਨੂੰ ਦੇਣ ਨਾਲ ਕਾਫੀ ਰਾਹਤ ਮਿਲਦੀ ਹੈ ਤੇ ਪੇਟ ਦਰਦ ਨੂੰ ਵੀ ਆਰਾਮ ਮਿਲਦਾ ਹੈ।
-ਹਰਬਲ ਵਿਧੀ ਅਨੁਸਾਰ ਬਿੱਛੂ ਦੇ ਕੱਟਣ ਨਾਲ ਪਦੀਨੇ ਦੀਆਂ ਪੱਤੀਆਂ ਦੇ ਰਸ ਤੋਂ ਲਾਭ ਹੁੰਦਾ ਹੈ ਤੇ ਹੋਲੀ-ਹੋਲੀ ਜ਼ਹਿਰ ਉੱਤਰ ਜਾਂਦਾ ਹੈ।