ਪਾਲਘਰ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਜੂਨਾ ਅਖਾਡ਼ੇ ਦੇ ਦੋ ਸਾਧੂਆਂ ਸਣੇ ਤਿੰਨ ਲੋਕਾਂ ਦੀ ਪੁਲਿਸ ਦੇ ਸਾਹਮਣੇ ਕੁੱਟ- ਕੁੱਟ ਜਾਨ ਲੈਣ ਦੇ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਦੇ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਇਨ੍ਹਾਂ 110 ਲੋਕਾਂ ਵਿੱਚ 9 ਨਾਬਾਲਿਗ ਦੱਸੇ ਜਾ ਰਹੇ ਹਨ। ਸਾਰੇ ਮੁਲਜ਼ਮਾਂ ਨੂੰ 30 ਅਪ੍ਰੈਲ ਤੱਕ ਪੁਲਿਸ ਕਸਟਡੀ ਵਿੱਚ ਰੱਖਿਆ ਗਿਆ ਹੈ, ਉਥੇ ਹੀ ਨਾਬਾਲਿਗਾ ਨੂੰ ਸ਼ੈਲਟਰ ਹੋਮ ਭੇਜਿਆ ਗਿਆ ਹੈ।
ਉਧਰ ਦੂਜੇ ਪਾਸੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਵਿੱਚ ਕਾਸਾ ਪੁਲਿਸ ਸਟੇਸ਼ਨ ਦੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਦੇ ਦਿਨ ਦੋਵੇਂ ਸਾਧੂ ਇੰਟਿਰਿਅਰ ਰੋਡ ਤੋਂ ਹੁੰਦੇ ਹੋਏ ਮੁੰਬਈ ਤੋਂ ਗੁਜਰਾਤ ਜਾ ਰਹੇ ਸਨ। ਕਿਸੇ ਨੇ ਉਨ੍ਹਾਂ ਦੇ ਚੋਰ ਹੋਣ ਦੀ ਅਫਵਾਹ ਉਡਾ ਦਿੱਤੀ। ਇਸ ਤੋਂ ਬਾਅਦ ਅਫਵਾਹ ਦਾ ਸ਼ਿਕਾਰ ਭੀੜ ਨੇ ਪੁਲਿਸ ਸਾਹਮਣੇ ਕੁੱਟ-ਕੁੱਟ ਕੇ 2 ਸਾਧੂਆਂ ਸਣੇ 3 ਦੀ ਜਾਨ ਲੇ ਲਈ। ਮੁਲਜ਼ਮਾਂ ਨੇ ਸਾਧੂਆਂ ਨਾਲ ਇੱਕ ਡਰਾਇਵਰ ਅਤੇ ਪੁਲਸਕਰਮੀਆਂ ‘ਤੇ ਵੀ ਹਮਲਾ ਕੀਤਾ। ਹਮਲੇ ਤੋਂ ਬਾਅਦ ਸਾਧੂਆਂ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।