ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰ ਰਣਜੀਤ ਚੌਧਰੀ ਦਾ 65 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਰਣਜੀਤ ਚੌਧਰੀ ਨੇ ਕੱਲ ਯਾਨੀ 15 ਅਪ੍ਰੈਲ ਨੂੰ ਆਖਰੀ ਸਾਹ ਲਿਆ। ਦੱਸ ਦਈਏ ਕਿ ਰਣਜੀਤ ਚੌਧਰ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗੇ ਲੇਖਕ ਤੇ ਨਿਰਦੇਸ਼ਕ ਵੀ ਸਨ।
ਰਣਜੀਤ ਦੇ ਦੇਹਾਂਤ ਦੀ ਖਬਰ ਉਸ ਦੀ ਭੈਣ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝਾ ਕੀਤੀ ਹੈ। ਉਸਨੇ ਦੱਸਿਆ ਕਿ ਰਣਜੀਤ ਨੇ 15 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਰਣਜੀਤ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਕੀਤਾ ਗਿਆ ਤੇ ਲਾਕਡਾਊਨ ਤੋਂ ਬਾਅਦ 5 ਮਈ ਨੂੰ ਉਨ੍ਹਾਂ ਦੀ ਯਾਦ ‘ਚ ਇੱਕ ਸੋਗ ਸਭਾ ਦਾ ਆਯੋਜਨ ਕੀਤਾ ਜਾਵੇਗਾ।
https://www.instagram.com/p/B_Afz9lpPf7/?utm_source=ig_web_copy_link
ਰਣਜੀਤ ਚੌਧਰੀ ਦੇ ਪਿਤਾ ਥੀਏਟਰ ਸ਼ਖਸੀਅਤ ਪਰਲ ਪਦਮਸੀ ਅਤੇ ਭੈਣ Real Padamsee ਕੁਝ ਪ੍ਰਸਿੱਧ ਪ੍ਰੋਡਿਊਸਰਾਂ ‘ਚੋਂ ਇੱਕ ਸਨ। ਜਿਸ ਕਾਰਨ ਰਣਜੀਤ ਸ਼ੁਰੂ ਤੋਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ। ਰਣਜੀਤ ਨੇ ਖੱਟਾ ਮਿੱਠਾ, ਬਾਤੋਂ ਬਾਤੋਂ ਮੈਂ ਅਤੇ ਖੂਬਸੂਰਤ ਵਰਗੀਆਂ ਮਸ਼ਹੂਰ ਫਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਰਿਸ਼ੀਕੇਸ਼ ਮੁਖਰਜੀ ਦੇ ਨਿਰਦੇਸ਼ਨ ‘ਚ ਬਣੀ ਰਾਕੇਸ਼ ਰੋਸ਼ਨ ਦੀ ਫਿਲਮ ਖੂਬਸੂਰਤ ‘ਚ ਬਾਲੀਵੁੱਡ ਅਭਿਨੇਤਰੀ ਰੇਖਾ ਨਾਲ ਵੀ ਕੰਮ ਕੀਤਾ ਸੀ।
ਦੱਸ ਦੇਈਏ ਕਿ ਰਣਜੀਤ ਚੌਧਰੀ ਸਾਲ 1980 ਵਿੱਚ ਅਮਰੀਕਾ ਚਲੇ ਗਏ ਸੀ। ਜਿੱਥੇ ਉਨ੍ਹਾਂ ਨੇ ਕਈ ਅਮਰੀਕੀ ਸ਼ੋਅ ‘ਚ ਕੰਮ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਨੇ ਸਟੀਵ ਕੈਰੇਲ ਅਤੇ ਜੇਨਾ ਫਿਸ਼ਰ ਵਰਗੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੈ।