ਲੰਡਨ : ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਨਾ ਸਿਰਫ ਦੇਸ਼ ਵਿਚ, ਬਲਕਿ ਵਿਸ਼ਵ ਭਰ ਵਿਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਨੂੰ ਕਾਬੂ ਕਰਨ ਲਈ ਭਾਵੇਂ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਸ ਕਾਰਨ ਹੋਣ ਵਾਲਿਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇਸ ਨੇ ਆਪਣੀ ਲਪੇਟ ਵਿੱਚ ਹਾਲੀਵੁੱਡ ਸਿਤਾਰਿਆਂ ਨੂੰ ਵੀ ਲੈ ਲਿਆ ਹੈ। ਇਸ ਕਾਰਨ ਹੁਣ ਇਕ ਹਾਲੀਵੁੱਡ ਅਦਾਕਾਰ ਦੀ ਵੀ ਮੌਤ ਹੋ ਗਈ ਹੈ ਅਤੇ ਇਹ ਪ੍ਰਸਿੱਧ ਅਦਾਕਾਰ ਹਨ ਐਂਡਰਿਉ ਜੈਕ ।
https://www.instagram.com/p/B-YrwtKnyXS/?utm_source=ig_web_copy_link
ਇਸ ਸੰਬੰਧੀ ਜਾਣਕਾਰੀ ਜੈਕ ਦੀ ਪਤਨੀ ਗਰੇਬੀਐਲਾ ਨੇ ਸੋਸ਼ਲ ਮੀਡੀਆ ਜਰੀਏ ਦਿਤੀ ਹੈ। ਉਨ੍ਹਾਂ ਪੋਸਟ ਪਾਉਂਦੀਆਂ ਲਿਖਿਆ ਕਿ, “ਇਸ ਦਸਦਿਆਂ ਕਾਫੀ ਦੁੱਖ ਹੋ ਰਿਹਾ ਹੈ ਕਿ ਅਸੀਂ ਅੱਜ ਅਦਾਕਾਰ ਐਂਡਰਿਊ ਜੈਕ ਨੂੰ ਗਵਾ ਦਿੱਤਾ ਹੈ। ਹੁਣ ਤੋਂ 48 ਘੰਟੇ ਪਹਿਲਾ ਐਂਡਰਿਊ ਨੂੰ ਕੋਰੋਨਾ ਵਾਇਰਸ ਦਾ ਇਲਾਜ਼ ਕਰ ਰਹੇ ਇਕ ਹਸਪਤਾਲ ਚ ਭਾਰਤੀ ਕਰਵਾਇਆ ਗਿਆ ਸੀ। ਜਿਥੇ ਇਲਾਜ਼ ਦੌਰਾਨ ਅੱਜ ਉਨ੍ਹਾਂ ਨੇ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਿਕ ਗੈਬਰੀਏਲਾ ਨੂੰ ਵੀ ਕਵਾਰਟੀਨ ਤੇ ਰੱਖਿਆ ਗਿਆ ਹੈ ।