ਵਾਸ਼ਿੰਗਟਨ: ਅਮਰੀਕਾ ਦੇ ਸੈਨ ਡਿਏਗੋ ਵਿੱਚ ਇੱਕ 10 ਸਾਲ ਦੇ ਬੱਚੇ ਨੇ ਪੁਲਿਸ ਅਧਿਕਾਰੀਆਂ ‘ਤੇ ਫਾਇਰਿੰਗ ਕੀਤੀ ਹੈ। ਸੈਨ ਡਿਏਗੋ ਪੁਲਿਸ ਵਿਭਾਗ ਦੇ ਸ਼ਾਨ ਤਾਕੇਉਚੀ ਨੇ ਦੱਸਿਆ ਕਿ ਲੜਕੇ ਦੇ ਮਾਤਾ-ਪਿਤਾ ਨੇ ਵੀਰਵਾਰ ਸਵੇਰੇ 9 : 15 ਵਜੇ ਪੁਲਿਸ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਬੱਚਾ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ ਅਤੇ ਉਸ ਨੇ ਖੁਦ ਨੂੰ ਹਥੌੜੇ ਅਤੇ ਚਾਕੂ ਨਾਲ ਲੈਸ ਕਰ ਲਿਆ ਹੈ।
Please avoid the area of 4000 Boston Ave. due to police activity. The media staging location is at 40th and Z Street. Check back for further updates. pic.twitter.com/XMkZHD9htz
— San Diego Police Department (@SanDiegoPD) March 5, 2020
ਤਾਕੇਉਚੀ ਨੇ ਕਿਹਾ ਕਿ ਜਦੋਂ ਪੁਲਿਸ ਅਧਿਕਾਰੀ ਬੋਸਟਨ ਅਵੈਨਿਊ ‘ਚ ਸਥਿਤ ਲੜਕੇ ਦੇ ਘਰ ਪੁੱਜੇ ਤਾਂ ਬੱਚਾ ਬੈਕਯਾਰਡ ਵਿੱਚ ਭੱਜ ਗਿਆ ਅਤੇ ਸ਼ੈੱਡ ਨੀਚੇ ਲੁਕ ਗਿਆ ਜਿੱਥੇ ਇੱਕ ਸ਼ਾਟਗਨ ਸੀ। ਉਨ੍ਹਾਂ ਨੇ ਕਿਹਾ ਕਿ ਲੜਕੇ ਨੇ ਸ਼ਾਟਗਨ ਚੁੱਕੀ ਅਤੇ ਅਧਿਕਾਰੀਆਂ ‘ਤੇ ਦੋ ਰਾਊਂਡ ਫਾਇਰ ਕੀਤੇ ਪਰ ਕੋਈ ਵੀ ਪੁਲਿਸ ਅਧਿਕਾਰੀ ਗੋਲੀ ਲੱਗਣ ਨਾਲ ਜ਼ਖਮੀ ਨਹੀਂ ਹੋਇਆ। ਘਰ ਦੇ ਆਲੇ ਦੁਆਲੇ ਦੇ ਘਰਾਂ ਨੂੰ ਪੁਲਿਸ ਵੱਲੋਂ ਖਾਲੀ ਕਰਵਾ ਦਿੱਤਾ ਗਿਆ।
Update on Boston Ave: The suspect is now in custody. We will be clearing the scene soon.
— San Diego Police Department (@SanDiegoPD) March 5, 2020
ਸਵੇਰੇ 11 : 15 ਵਜੇ ਲੜਕੇ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਉਹ ਹੱਥ ਵਿੱਚ ਬੰਦੂਕ ਲੈ ਕੇ ਸ਼ੈੱਡ ‘ਚੋਂ ਬਾਹਰ ਨਿਕਲਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਹਿਰਾਸਤ ‘ਚ ਲੈ ਕੇ ਮੈਡਿਕਲ ਜਾਂਚ ਲਈ ਭੇਜ ਦਿੱਤਾ ਗਿਆ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।