ਭਾਰਤੀ ਰਾਜਦੂਤ ਅਤੇ ਹੋਰ ਕਰਮੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦੇ ਸੀ-17 ਗਲੋਬਮਾਸਟਰ ਜਹਾਜ਼ ਨੇ ਭਰੀ ਉਡਾਣ

TeamGlobalPunjab
1 Min Read

ਕਾਬੁਲ: ਤਾਲਿਬਾਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਅਫਗਾਨਿਸਤਾਨ ਵਿੱਚ ਭਾਰਤੀ ਦੂਤਘਰ ਦੇ ਸਾਰੇ ਕਰਮਚਾਰੀਆਂ ਨੂੰ ਸੁਰਖਿਅਤ ਬਾਹਰ ਕੱਢ ਲਿਆ ਗਿਆ ਹੈ। ਭਾਰਤੀ ਰਾਜਦੂਤ ਅਤੇ ਹੋਰ ਕਰਮੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਸੀ-17 ਗਲੋਬਮਾਸਟਰ ਜਹਾਜ਼ ਮੰਗਲਵਾਰ ਨੂੰ ਕਾਬੁਲ ਤੋਂ ਭਾਰਤ ਲਈ ਰਵਾਨਾ ਹੋ ਗਿਆ ਹੈ। ਜਹਾਜ਼ ਵਿੱਚ 1 ਭਾਰਤੀ ਰਾਜਦੂਤ ਸਮੇਤ 120 ਤੋਂ ਜ਼ਿਆਦਾ ਭਾਰਤੀ ਨਾਗਰਿਕ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ‘ਮੌਜੂਦਾ ਹਾਲਾਤ ਦੇ ਮੱਦੇਨਜ਼ਰ, ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਾਬੁਲ ‘ਚ ਸਾਡੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮੀਆਂ ਨੂੰ ਤੁਰੰਤ ਭਾਰਤ ਲਿਆਂਦਾ ਜਾਵੇਗਾ।’ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਸੋਮਵਾਰ ਨੂੰ ਕੁੱਝ ਕਰਮੀਆਂ ਨੂੰ ਲੈ ਕੇ ਭਾਰਤ ਪਰਤਿਆਂ ਸੀ ਅਤੇ ਮੰਗਲਵਾਰ ਨੂੰ ਦੂਜਾ ਜਹਾਜ਼ ਭਾਰਤ ਆ ਰਿਹਾ ਹੈ।

 

ਬਾਗਚੀ ਨੇ ਕਿਹਾ, “ਅਸੀਂ ਅਫਗਾਨ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੇ ਨੁਮਾਇੰਦਿਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਭਾਰਤ ਵਾਪਸ ਆਉਣ ਦੀ ਸਹੂਲਤ ਦੇਵਾਂਗੇ ਜੋ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ।

Share this Article
Leave a comment