ਚੇਨਈ: ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐੱਸਆਰਟੀਸੀ) ਦੀ ਬੱਸ ਤੇ ਕੰਟੇਨਰ ਦੀ ਆਪਸ ‘ਚ ਟੱਕਰ ਹੋ ਗਈ। ਜਿਸ ‘ਚ ‘ਚ 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ। ਇਹ ਹਾਦਸਾ ਅਵਿਨਾਸ਼ੀ ਸ਼ਹਿਰ ਦੇ ਨੇੜੇ ਵਾਪਰਿਆ।
ਅਵਿਨਾਸ਼ੀ ਸ਼ਹਿਰ ਦੇ ਡਿਪਟੀ ਤਹਿਸੀਲਦਾਰ ਨੇ ਦੱਸਿਆ ਕਿ ਬੱਸ ਬੈਂਗਲੁਰੂ ਤੋਂ ਕੇਰਲ ਦੇ ਏਨਰਾਕੁਲਮ ਜਾ ਰਹੀ ਸੀ, ਜਿਸ ‘ਚ 48 ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ 16 ਪੁਰਸ਼ ਤੇ 4 ਔਰਤਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਤਿਰੂਪੁਰ ਦੇ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਕੇਰਲ ਦੇ ਟਰਾਂਸਪੋਰਟ ਮੰਤਰੀ ਏ.ਕੇ. ਸਸੀਨਦਰਨ (A. K. Saseendran) ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਪਲਕੱਕੜ, ਤ੍ਰਿਸੂਰ ਤੇ ਏਰਨਾਕੁਲਮ ਦੇ ਰਹਿਣ ਵਾਲੇ ਹਨ। ਟਰਾਂਸਪੋਰਟ ਵਿਭਾਗ ਤੇ ਕੇਰਲ ਸਿਹਤ ਵਿਭਾਗ ਵੱਲੋਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।