ਲੰਦਨ: ਬ੍ਰਿਟੇਨ ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਬ੍ਰਿਟੇਨ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਬਿੱਲ ਨੂੰ ਮਹਾਰਾਣੀ ਏਲੀਜ਼ਾਬੈਥ ਨੇ ਮਨਜ਼ੂਰੀ ਦੇ ਦਿੱਤੀ ਹੈ।
ਮਹਾਰਾਣੀ ਦੀ ਇਜਾਜ਼ਤ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨ ਬਣ ਜਾਵੇਗਾ। ਬੋਰਿਸ ਜੋਹਨਸਨ ਸਰਕਾਰ ਨੇ ਦੇਸ਼ ਦੇ ਦੋਵੇਂ ਸਦਨਾਂ ‘ਚ ਬਿੱਲ ਪਾਸ ਕਰਵਾ ਕੇ ਮਹਾਰਾਣੀ ਕੋਲ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਕਿ ਯੂਰਪੀਅਨ ਸੰਘ ਨਾਲ ਬ੍ਰਿਟਿਸ਼ ਦਾ ਕਈ ਦਹਾਕਿਆਂ ਪੁਰਾਣਾ ਨਾਤਾ 31 ਜਨਵਰੀ ਨੂੰ ਟੁੱਟ ਜਾਵੇਗਾ ਕਿਉਂਕਿ 31 ਜਨਵਰੀ ਨੂੰ ਸਦਨ ‘ਚ ਪਾਸ ਹੋਇਆ ਬਿੱਲ ਕਾਨੂੰਨ ਬਣਨ ਜਾ ਰਿਹਾ।
ਬੋਰਿਸ ਜੌਹਨਸਨ ਸਰਕਾਰ ਨੇ ਪਹਿਲਾਂ ਹੀ ਵੱਖ ਹੋਣ ਸਬੰਧੀ ਸਰਕਾਰੀ ਯੋਜਨਾ ਦੀ ਪੁਸ਼ਟੀ ਕਰ ਦਿੱਤੀ ਸੀ ਜਦੋਂ ਕੰਜ਼ਰਵੇਟਿਵ ਪਾਰਟੀ ਸਤਾ ‘ਚ ਆਈ ਸੀ। ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਦੌਰਾਨ ਵੀ ਮੁੱਖ ਏਜੰਡਾ ਬ੍ਰਿਟੇਨ ਨੂੰ ਵੱਖ ਕਰਨਾ ਰੱਖਿਆ ਸੀ। ਜਿਸ ‘ਤੇ ਯੂਕੇ ਦੇ ਲੋਕਾਂ ਨੇ ਸਹਿਮਤੀ ਜਤਾਈ ਤੇ ਦੇਸ਼ ਦੀ ਕਮਾਨ ਕੰਜ਼ਰਵੇਟਿਵ ਦੇ ਹੱਥ ਦਿੱਤੀ ਸੀ।
ਬੋਰਿਸ ਜੌਨਸਨ ਨੇ ਬਹੁਮਤ ਦੀ ਬਦੌਲਤ ਦੋਵਾਂ ਸਦਨਾਂ ‘ਚ ਇਹ ਬਿੱਲ ਪਾਸ ਕਰਵਾ ਲਿਆ.. ਤੇ ਹੁਣ ਮਹਾਰਾਣੀ ਏਲੀਜ਼ਾਬੈਥ ਨੇ ਬਿੱਲ ਨੂੰ ਕਾਨੂੰਨ ਬਣਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ।