ਮੋਗਾ ‘ਚ ਸੁਖਬੀਰ ਬਾਦਲ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ

TeamGlobalPunjab
1 Min Read

ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਮੋਗਾ ਦੀ ਅਨਾਜ ਮੰਡੀ ਵਿਖੇ ਕਿਸਾਨ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਨੂੰ ਤੋੜ ਕੇ ਪੰਡਾਲ ਵਿੱਚ ਪੁੱਜ ਗਏ। ਇਸ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀਚਾਰਜ ’ਚ 5 ਕਿਸਾਨ ਜ਼ਖ਼ਮੀ ਹੋ ਗਏ। ਇਸ ਮੌਕੇ ਧੱਕਾ ਮੁੱਕੀ ’ਚ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ ਤੇ ਰੋਹ ਵਿੱਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਤੋਂ ਇਲਾਵਾ ਪੁਲਿਸ ਨੇ ਸਵੇਰੇ ਹੀ ਕਿਰਤੀ ਕਿਸਾਨ ਯੂਨੀਅਨ ਦੀ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਕੁਝ ਕਿਸਾਨ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਵੀ ਲੈ ਲਿਆ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘ਜਥੇਬੰਦੀ ਇਸ ਛਾਪੇਮਾਰੀ ਨੂੰ ਪੁਲਿਸ ਵੱਲੋ ਅਕਾਲੀ ਦਲ ਦੀ ਹਮਾਇਤ ਮੰਨਦੀ ਹੈ।’

ਕਿਸਾਨ ਯੂਨੀਅਨ ਨੇ ਕਿਹਾ ਅੱਜ ਮੋਗਾ ਚ ਸੁਖਬੀਰ ਸਿੰਘ ਬਾਦਲ ਆ ਰਹੇ ਨੇ ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ‘ਚ ਚੋਣਾਂ ਦਾ ਮਾਹੌਲ ਬਣਾਉਣ ਵਾਲਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ, ‘ਸੁਖਬੀਰ ਬਾਦਲ ਨਾਂ ਰੈਲੀਆਂ ਬੰਦ ਕਰ ਰਿਹਾ, ਨਾਂ ਸਵਾਲਾਂ ਦੇ ਜਵਾਬ ਦੇ ਰਿਹਾ ਤੇ ਉਪਰੋਂ ਮੋਗਾ ਪੁਲਿਸ ਵੱਲੋ ਦਬਾਉਣ ਦੀ ਕੋਸ਼ਿਸ਼। ਕੋਈ ਭੁਲੇਖੇ ‘ਚ ਨਾਂ ਰਹੇ। ਦਿੱਲੀ ਮੋਰਚੇ ਨੂੰ ਢਾਹ ਲਾ ਕੇ ਵੋਟਾਂ ਦਾ ਮਾਹੌਲ ਬਨਾਉਣ ਵਾਲਿਆਂ ਖਿਲਾਫ ਡਟੇ ਰਹਾਂਗੇ।’

Share This Article
Leave a Comment