ਬਠਿੰਡਾ : ਮੌੜ ਮੰਡੀ ਅੰਦਰ ਹੋਏ ਬੰਬ ਧਮਾਕੇ ਨੂੰ ਅੱਜ ਲੰਬਾ ਸਮਾਂ ਬੀਤ ਚੁਕਿਆ ਹੈ ਪਰ ਅਜੇ ਤੱਕ ਵੀ ਇਸ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਨਹੀਂ ਕੀਤਾ ਜਾ ਸਕਿਆ। ਫਿਲਹਾਲ ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਇਸੇ ਜਾਂਚ ਦੇ ਸਿਲਸਿਲੇ ‘ਚ ਬਠਿੰਡਾ ਪੁਲਿਸ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰ ਪਰਸਨ ਵਿਪਾਸਨਾ ਇੰਸਾ ਨੂੰ ਤਲਬ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਤਲਬ ਕਰਨ ਲਈ ਨੋਟਿਸ ਭੇਜ ਦਿੱਤਾ ਗਿਆ ਸੀ ਅਤੇ ਇਹ ਨੋਟਿਸ ਦੇਣ ਲਈ ਬਠਿੰਡਾ ਦੇ ਡੀਐਸਪੀ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਚਾਰ ਮੈਂਬਰੀ ਕਮੇਟੀ ਸਿਰਸਾ ਪਹੁੰਚੀ ਸੀ। ਰਿਪੋਰਟਾਂ ਮੁਤਾਬਿਕ ਨੋਟਿਸ ਰਾਹੀਂ ਚੇਅਰਪਰਸਨ ਵਿਪਾਸਨਾ ਨੂੰ 15 ਜਨਵਰੀ ਵਾਲੇ ਬਠਿੰਡਾ ਦੇ ਆਈਜੀ ਕੋਲ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ।
ਦੱਸ ਦਈਏ ਕਿ ਸਾਲ 2017 ‘ਚ 31 ਜਨਵਰੀ ਵਾਲੇ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜਵਾਈ ਹਰਮੰਦਰ ਸਿੰਘ ਜੱਸੀ ਦੀ ਮੌੜ ਰੈਲੀ ਵਿੱਚ ਬੰਬ ਧਮਾਕਾ ਹੋਇਆ ਸੀ। ਇਸ ਬੰਬ ਧਮਾਕੇ ਵਿੱਚ ਪੰਜ ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਸਨ।