ਟਰੰਪ ਨੇ ਰੂਸ ‘ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਦੀ ਦਿੱਤੀ ਜਾਣਕਾਰੀ, ਪੁਤਿਨ ਨੇ ਫੋਨ ਕਰ ਕੀਤਾ ਧੰਨਵਾਦ

TeamGlobalPunjab
2 Min Read

ਮੋਸਕੋ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਆਪਸੀ ਸਬੰਧ ਬਹੁਤ ਚੰਗੇ ਰਹੇ ਹਨ। ਇਸ ਦੋਸਤੀ ਦੇ ਚੱਲਦੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਪੁਤਿਨ ਨਾਲ ਆਪਣੀ ਦੋਸਤੀ ਨਿਭਾਈ ਹੈ।

ਦਰਅਸਲ ਅਮਰੀਕੀ ਖੂਫੀਆ ਵਿਭਾਗ ਨੇ ਨਵੇਂ ਸਾਲ ਦੇ ਮੌਕੇ ਰੂਸ ‘ਤੇ ਹੋਣ ਵਾਲੇ ਹਮਲੇ ਨੂੰ ਰੋਕਣ ‘ਚ ਮਦਦ ਕੀਤੀ ਹੈ। ਰੂਸ ਦੇ ਗ੍ਰਹਿ ਮੰਤਰੀ ਕ੍ਰੇਮਲਿਨ ਨੇ ਕਿਹਾ ਹੈ ਕਿ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਲਾਦੀਮੀਰ ਪੁਤਿਨ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਕਿ ਅੱਤਵਾਦੀ ਨਵੇਂ ਸਾਲ ਮੌਕੇ ਰੂਸ ‘ਤੇ ਹਮਲਾ ਕਰ ਸਕਦੇ ਹਨ। ਜਿਸ ਤੋਂ ਬਾਅਦ ਰੂਸ ਦੀ ਫੈਡਰਲ ਏਜੰਸੀ ਨੇ ਇਹ ਸਾਜਿਸ਼ ਘੜਨ ਵਾਲੇ ਦੋ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਮਦਦ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਬਕਾਇਦਾ ਫੋਨ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਹੋਰ ਵੀ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਤੇ ਅੱਤਵਾਦ ਵਿਰੁੱਧ ਇਕੱਠੇ ਲੜਨ ਦੀ ਗੱਲ ਵੀ ਕਹੀ।

ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਖੂਫੀਆ ਵਿਭਾਗ ਵੱਲੋਂ ਰੂਸ ਨੂੰ ਅੱਤਵਾਦੀ ਹਮਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਦਸੰਬਰ 2017 ‘ਚ ਵੀ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਨੂੰ ਸੈਂਟ ਪੀਟਰਵਰਗ ‘ਚ ਅੱਤਵਾਦੀਆਂ ਵੱਲੋਂ ਰਚੀ ਜਾ ਰਹੀ ਸਾਜ਼ਿਸ ਦੀ ਜਾਣਕਾਰੀ ਦਿੱਤੀ ਸੀ। ਜਿਸ ‘ਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਸੀ।

- Advertisement -

Share this Article
Leave a comment