ਚੰਡੀਗੜ੍ਹ: ਆਪ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਦੇ ਸੰਸਦ ਵਜੋਂ ਜੋ ਉਨ੍ਹਾਂ ਨੂੰ ਤਨਖਾਹ ਅਤੇ ਭੱਤੇ ਮਿਲਦੇ ਹਨ ਉਨ੍ਹਾਂ ਦਾ ਖ਼ਰਚਾ ਉਸ ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਆਪਣਾ ਸਾਰਾ ਕਰੀਅਰ ਛੱਡ ਕੇ ਐਮਪੀ ਦੀ ਤਨਖਾਹ ‘ਤੇ ਹਨ ਤੇ ਜਿਸ ਤੋਂ ਵੱਧ ਤਾਂ ਉਨ੍ਹਾਂ ਦੀ ਗੱਡੀ ‘ਚ ਤੇਲ ਪੈ ਜਾਂਦਾ ਹੈ। ਭਗਵੰਤ ਮਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਛੁੱਟੀ ਲੈ ਕੇ ਆਸਟ੍ਰੇਲੀਆ ‘ਚ ਸ਼ੋਅ ਕਰਕੇ ਪੈਸੇ ਕਮਾਉਣਗੇ।
ਮਾਨ ਨੇ ਕਿਹਾ ਮੈਂ ਸੀਐਮ ਸਾਹਬ ਨੂੰ ਕਿਹਾ ਖਰਚੇ ਨੀ ਚੱਲ ਰਹੇ ਹਾਲਾਂਕਿ ਮੇਰੇ ਖਾਤੇ ‘ਚ 5 ਕਰੋੜ ਰੁਪਏ ਪਏ ਨੇ ਪਰ ਉਹ ਮੇਰੇ ਨਹੀਂ ਇੱਕ-ਇੱਕ ਰੁਪਇਆ ਪਬਲਿਕ ਦਾ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹ ਤੋਂ ਉੱਪਰ ਕਿਸੇ ਵੀ ਚੀਜ਼ ਤੋਂ ਕਮਾਈ ਨਹੀਂ ਹੈ ਜਿਸ ਕਰਕੇ ਆਪਣੇ ਹੁਨਰ ਨੂੰ ਹੀ ਕਮਾਈ ਦਾ ਸਾਧਨ ਬਣਾਉਣਗੇ ਅਤੇ ਮਿਹਨਤ ਦੀ ਕਮਾਈ ‘ਚੋਂ ਆਪਣੀ ਸਹੂਲਤਾਂ ਲਈ ਪੈਸਾ ਖਰਚਣਗੇ।