ਕੋਰੋਨਾ ਵਾਇਰਸ : ਸੁਪਰੀਮ ਕੋਰਟ ਦਾ ਪ੍ਰਾਈਵੇਟ ਲੈਬਾਂ ਨੂੰ ਵੱਡਾ ਝਟਕਾ ! ਨਹੀਂ ਲੈ ਸਕਣਗੇ ਟੈਸਟ ਦੇ ਰੁਪਏ

TeamGlobalPunjab
1 Min Read

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੁਣ ਸੁਪਰੀਮ ਕੋਰਟ ਵਲੋਂ ਵੀ ਇਸ ਦੇ ਟੈਸਟ ਨੂੰ ਲੈ ਕੇ ਵਡਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਸੁਪਰੀਮ ਕੋਰਟ ਵਲੋਂ ਪ੍ਰਾਈਵੇਟ ਲੈਬਾਂ ਨੂੰ ਇਸ ਦੇ ਟੈਸਟਾਂ ਸੰਬੰਧੀ ਸਖ਼ਤ ਨਿਰਦੇਸ਼ ਦਿਤੇ ਗਏ ਹਨ ਕਿ ਉਹ ਕੋਰੋਨਾ ਵਾਇਰਸ ਦੇ ਟੈਸਟ ਦੇ ਪੈਸੇ ਨਹੀਂ ਲੈ ਸਕਣਗੇ ਇਹ ਟੈਸਟ ਬਿਲਕੁਲ ਮੁਫ਼ਤ ਹੋਵੇਗਾ। ਰਿਪੋਰਟਾਂ ਮੁਤਾਬਿਕ ਕੋਰੋਨਾ ਵਾਇਰਸ ਦੇ ਟੈਸਟ ਲਈ ਪ੍ਰਾਈਵੇਟ ਲੈਬਾਂ ਵਲੋਂ 4500 ਰੁਪਏ ਲਏ ਜਾਂਦੇ ਹਨ ।
ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਭਾਰਤ ਵਿਚ ਹੁਣ ਤਕ ਇਸ ਦੇ ਮਰੀਜ਼ਾਂ ਦੀ ਗਿਣਤੀ 5194 ਹੋ ਗਈ ਹੈ ਜਦੋ ਕਿ ਇਸ ਨਾਲ 149 ਲੋਕਾਂ ਨੇ ਦਮ ਤੋੜ ਦਿੱਤੋ ਹੈ। ਇਸ ਤੋਂ ਇਲਾਵਾ ਪੂਰੇ ਸੰਸਾਰ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ 14,32,577 ਹੋ ਗਈ ਹੈ ਜਦੋ ਕਿ 82,195 ਲੋਕਾਂ ਦੀ ਇਸ ਨਾਲ ਮੌਤ ਹੋ ਗਈ ਹੈ।

Share this Article
Leave a comment