ਮਜੀਠੀਆ ਨੂੰ ਸਟੇਜ ‘ਤੇ ਆਇਆ ਗੁੱਸਾ ਕਿਹਾ “ਸਰਕਾਰ ਆਉਣ ਦਿਓ ਸੁੱਖੀ ਨੂੰ ਵੀ ਕੰਨੋਂ ਫੜ ਕੇ ਦੇਵਾਂਗੇ ਅੰਦਰ”

TeamGlobalPunjab
2 Min Read

ਪਟਿਆਲਾ : ਸਿਆਸਤਦਾਨਾਂ ਵਿਚਕਾਰ ਆਪਸੀ ਬਿਆਨੀ ਖਿੱਚੋਤਾਣ ਚਲਦੀ ਹੀ ਰਹਿੰਦੀ ਹੈ। ਪਰ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ  ਬਿਕਰਮ ਸਿੰਘ ਮਜੀਠੀਆ ਦੀ ਚਲਦੀ ਹੋਵੇ ਤਾਂ ਉਨ੍ਹਾਂ ਵੱਲੋਂ ਤਾਂ ਹਰ ਦਿਨ ਹੀ ਆਪਣੇ ਵਿਰੋਧੀਆਂ ਪ੍ਰਤੀ ਸਖਤ ਰਵੱਈਆ ਅਪਣਾਇਆ ਜਾਂਦਾ ਹੈ ਅਤੇ ਸਖਤ ਬਿਆਨਬਾਜੀਆਂ ਕੀਤੀਆਂ ਜਾਂਦੀਆਂ ਹਨ। ਇਸੇ ਸਿਲਸਿਲੇ ‘ਚ ਉਨ੍ਹਾਂ ਨੇ ਅੱਜ ਇੱਕ ਵਾਰ ਫਿਰ ਆਪਣਾ ਭਾਸ਼ਣ ਦਿੰਦਿਆਂ ਸੂਬੇ ਦੀ ਸੱਤਾਧਾਰੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਮਜੀਠੀਆ ਦਾ ਕਹਿਣਾ ਹੈ ਕਿ ਅੱਜ ਸੂਬੇ ਅੰਦਰ ਅਮਨ ਅਤੇ ਕਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਅਖਬਾਰਾਂ ਵਿੱਚ ਕਿਸਾਨ ਖੁਦਕੁਸ਼ੀ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਦੀਆਂ ਖਬਰਾਂ ਆਮ ਹੀ ਮਿਲ ਜਾਂਦੀਆਂ ਹਨ।

ਮਜੀਠੀਆ ਨੇ ਬੋਲਦਿਆਂ ਮੋਗਾ ਵਿਖੇ ਡੀਜੇ ਨੌਜਵਾਨ ਦੇ ਕੇਸ ਨੂੰ ਯਾਦ ਕਰਵਾਉਂਦਿਆਂ ਸਥਾਨਕ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਡਰਾਇਵਰ ਜਿਹੇ ਡਰਾਇਵਰ ਲਗਭਗ ਹਰ ਕਾਂਗਰਸੀ ਨੇਤਾ ਨੂੰ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਉਸ ਡਰਾਇਵਰ ਨੂੰ 26 ਜਨਵਰੀ ‘ਤੇ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਹੀ ਵਿਧਾਇਕ ਦੀ ਜਾਨ ਬਚਾਈ ਹੈ।

ਬਿਕਰਮ ਸਿੰਘ ਮਜੀਠੀਆ ਨੇ ਇੱਥੇ ਹੀ ਇੱਕ ਵਾਰ ਫਿਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੱਗੂ ਭਗਵਾਨਪੁਰੀਆ ਦਾ ਦੋਸਤ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਭੇਜਿਆ ਸੀ ਉਸੇ ਤਰ੍ਹਾਂ ਉਸ ਦੇ ਯਾਰ ਸੁੱਖੀ ਨੂੰ ਵੀ ਅੰਦਰ ਦੇਵਾਂਗੇ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਗੈਂਗਸਟਰ ਅਤੇ ਮੰਤਰੀ ਇਕੱਠੇ ਹੋ ਜਾਣ ਤਾਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

Share this Article
Leave a comment