ਪੰਜਾਬ ਵਿੱਚ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਲਈ ਪੁਲਿਸ ਜਾਂ ਫਿਰ ਕਾਨੂੰਨ ਦਾ ਕੋਈ ਵੀ ਡਰ ਲੋਕਾਂ ਵਿੱਚ ਦਿਖਾਈ ਨਹੀ ਦੇ ਰਿਹਾ। ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਅਤੇ ਤਸ਼ੱਦਦ ਕਰਨ ਵਾਲੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਈਰਲ ਹੋਈ ਹੈ ਜਿਸ ਵਿੱਚ ਇੱਕ ਪਿੰਡ ਦੇ ਲੋਕ ਇੱਕ ਨੌਜਵਾਨ ਨੂੰ ਅਲਫ ਨੰਗਾ ਕਰਕੇ ਕੁੱਟਦੇ ਦਿਖਾਏ ਦੇ ਰਹੇ ਨੇ। ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਇਸ ਨੌਜਵਾਨ ਦਾ ਇਹ ਕਸੂਰ ਸੀ ਕਿ ਉਹ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਢ ਵਿੱਚ ਇਕ ਲੜਕੀ ਦਾ ਪਿੱਛਾ ਕਰਦਾ ਪਹੁੰਚ ਗਿਆ ਸੀ ਜਿੱਥੇ ਪਹੁੰਚ ਕੇ ਉਸਨੇ ਲੜਕੀ ਨੂੰ ਪਰਚੀ ਉਪਰ ਆਪਣਾ ਨੰਬਰ ਲ਼ਿਖ ਕੇ ਦੇ ਦਿੱਤਾ। ਇਸਦਾ ਪਤਾ ਲੱਗਦਿਆ ਹੀ ਪਿੰਡ ਵਾਲਿਆ ਨੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਂਦਿਆ ਇਸ ਨੌਜਵਾਨ ਨੂੰ ਘੇਰ ਕੇ ਪਹਿਲਾ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਅਲਫ ਨੰਗਾ ਕਰਕੇ ਪਿੰਡੋ ਤੋ ਭਜਾ ਦਿੱਤਾ। ਇਸ ਘਟਨਾਂ ਤੇ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਵੇਰਕਾ ਨੇ ਕਿਹਾ ਕਿ ਇਹ ਰੂੜ੍ਹੀਵਾਦੀ ਸੋਚ ਦਾ ਨਤੀਜਾ ਹੈ ਕਿ ਲੋਕ ਅੱਜ ਵੀ ਕਨੂੰਨ ਦਾ ਸਹਾਰਾ ਨਾ ਲੈ ਕੇ ਖੁਦ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।ਵੇਰਕਾ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਹ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।