ਨਵੀਂ ਦਿੱਲੀ : ਮੋਬਾਇਲ ਫੋਨ ਇਨਸਾਨ ਲਈ ਅਨਿੱਖੜਵਾਂ ਅੰਗ ਬਣ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ਾਇਦ ਹੀ ਅੱਜ ਕੋਈ ਸਮਾਜ ਵਿੱਚ ਅਜਿਹਾ ਵਿਅਕਤੀ ਹੋਵੇ ਜੋ ਮੋਬਾਇਲ ਫੋਨ ਦੀ ਵਰਤੋਂ ਨਾ ਕਰਦਾ ਹੋਵੇ। ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਲਗਭਗ ਸਾਰੇ ਹੀ ਇਸ ਦੇ ਆਦੀ ਹੋ ਗਏ ਹਨ। ਪਰ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਫਾਇਦੇ ਵੀ ਬਹੁਤ ਹਨ ਕਿਉਂਕਿ ਇਸ ਨੇ ਇਨਸਾਨ ਦੀ ਜਿੰਦਗੀ ਨੂੰ ਕਾਫੀ ਸੁਖੀ ਕਰ ਦਿੱਤਾ ਹੈ ਤੇ ਹਾਲਾਤ ਇਹ ਹਨ ਕਿ ਅੱਜ ਇਨਸਾਨ ਸਵੇਰੇ ਉਠਦਿਆਂ ਹੀ ਸਭ ਤੋਂ ਪਹਿਲਾਂ ਆਪਣਾ ਮੋਬਾਇਲ ਫੋਨ ਦੇਖਦਾ ਹੈ। ਪਰ ਕੀ ਤੁਸੀਂ ਜਾਣਦੇ ਹੋਂ ਕਿ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਕਿਸ ਹੱਦ ਤੱਕ ਖਤਰਨਾਕ ਹੈ? ਜਾਣਕਾਰੀ ਮੁਤਾਬਿਕ ਜੇਕਰ ਸਵੇਰੇ ਉਠਣ ਤੋਂ 1 ਘੰਟੇ ਦੇ ਅੰਦਰ ਅੰਦਰ ਕੋਈ ਵਿਅਕਤੀ ਆਪਣਾ ਸਮਾਰਟਫੋਨ ਵਰਤਦਾ ਹੈ ਤਾਂ ਉਸ ਦੇ ਦਿਮਾਗ ਦੇ ਨਾਲ ਨਾਲ ਅੱਖਾਂ ‘ਤੇ ਵੀ ਅਸਰ ਪੈਂਦਾ ਹੈ। ਇੱਕ ਰਿਸਰਚ ਮੁਤਾਬਿਕ 80 ਪ੍ਰਤੀਸ਼ਤ ਤੋਂ ਜਿਆਦਾ ਵਿਅਕਤੀ ਸਵੇਰੇ ਉਠਦਿਆਂ ਹੀ ਮੋਬਾਇਲ ਦੀ ਵਰਤੋਂ ਕਰਦੇ ਹਨ।
ਜਾਣਕਾਰੀ ਮੁਤਾਬਿਕ ਕੰਪਿਊਟਰ, ਲੈਪਟਾਪ, ਅਤੇ ਸਮਾਰਟਫੋਨ ਦੀ ਵਰਤੋਂ ਕਰਦਿਆਂ ਉਸ ਵਿੱਚੋਂ ਨਿੱਕਲ ਵਾਲੀ ਬਲੂ ਲਾਈਟ ਅੱਖਾਂ ਦੇ ਰੇਟਿਨਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਦਰਅਸਲ ਰਾਤ ਨੂੰ ਸੌਣ ਸਮੇਂ ਅੱਖਾਂ ਪੂਰੀ ਤਰ੍ਹਾਂ ਅਰਾਮ ਦੀ ਸਥਿਤੀ ਵਿੱਚ ਹੁੰਦੀਆਂ ਹਨ। ਇਸ ਤੋਂ ਬਾਅਦ ਸਵੇਰੇ ਜਦੋਂ ਕੋਈ ਵਿਅਕਤੀ ਮੋਬਾਇਲ ਦੀ ਵਰਤੋਂ ਕਰਦਾ ਹੈ ਤਾਂ ਉਸ ਦੀ ਸਿੱਧੀ ਰੌਸ਼ਨੀ ਰੇਟਿਨਾਂ ‘ਤੇ ਪੈਂਦੀ ਹੈ। ਜਾਣਕਾਰੀ ਮੁਤਾਬਿਕ ਇਸ ਨਾਲ ਕਈ ਵਿਅਕਤੀਆਂ ਨੂੰ ਅੱਖਾਂ ਦੇ ਦਰਦ, ਅਤੇ ਪਾਣੀ ਨਿੱਕਲਣ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਹੀ ਬੱਸ ਨਹੀਂ ਇਸ ਦਾ ਅਸਰ ਦਿਮਾਗ ਦੀਆਂ ਕੇਸ਼ਕਾਵਾਂ ‘ਤੇ ਵੀ ਪੈਂਦਾ ਹੈ ਅਤੇ ਤਣਾਅ ਵੀ ਵਧਦਾ ਹੈ।
ਤਣਾਅ ਕਿਵੇਂ ਹੋਵੇਗਾ ਦੂਰ?
ਜਾਣਕਾਰੀ ਮੁਤਾਬਿਕ ਇਸ ਤਣਾਅ ਤੋਂ ਰਾਹਤ ਲੈਣ ਲਈ ਵਿਅਕਤੀ ਨੂੰ ਸਵੇਰੇ ਫੋਨ ਇਸਤਿਮਾਲ ਨਹੀਂ ਕਰਨਾ ਚਾਹੀਦਾ ਇਸ ਤੋਂ ਬਿਨਾਂ ਹਰਿਆਲੀ ਵਾਲੀਆਂ ਜਗ੍ਹਾਵਾਂ ‘ਤੇ ਸੈਰ ਜਿਆਦਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ 38 ਪ੍ਰਤੀਸ਼ਤ ਤੱਕ ਹਾਰਟ ਅਟੈਕ ਦੀ ਸੰਭਾਵਨਾਂ ਵੀ ਘਟ ਜਾਂਦੀਆਂ ਹਨ।