ਮੋਟਾਪੇ ਨੂੰ ਲੈ ਕੇ ਲਗਾਤਾਰ ਟਰੋਲ ਹੋਣ ਤੋਂ ਬਾਅਦ ਸੋਨਾਕਸ਼ੀ ਨੇ ਤੋੜੀ ਚੁੱਪੀ

TeamGlobalPunjab
2 Min Read

ਸੋਨਾਕਸ਼ੀ ਸਿਨਹਾ ਬਾਲੀਵੁੱਡ ਦੀ ਉਨ੍ਹਾਂ ਅਦਾਕਾਰਾਂ ‘ਚੋਂ ਇੱਕ ਹੈ ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਅਕਸਰ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰੋਲਰਸ ਉਨ੍ਹਾਂ ਦੇ ਮੋਟਾਪੇ ਤੇ ਸਰੀਰ ਨੂੰ ਲੈ ਕੇ ਭੱਦੇ ਕਮੈਂਟ ਕਰਦੇ ਰਹਿੰਦੇ ਹਨ ਪਰ ਹੁਣ ਸੋਨਾਕਸ਼ੀ ਨੇ ਸਭ ਨੂੰ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੇ ਕਮੈਂਟਸ ਨਾਲ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ।

ਦਰਅਸਲ ਸੋਨਾਕਸ਼ੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਹਿੰਦੀ ਹੈ ਕਿ ਚਲੋ ਕਮਰੇ ਵਿੱਚ ਬੈਠੇ ਹਾਥੀ ਵਾਰੇ ਗੱਲ ਕਰਦੇ ਹਾਂ। ਕਈ ਸਾਲਾਂ ਤੱਕ ਮੈਨੂੰ ਵਜਨ ਨੂੰ ਲੈ ਕੇ ਟਰੋਲ ਕੀਤਾ ਗਿਆ। ਮੈਨੂੰ ਕਦੇ ਇਸ ‘ਤੇ ਰਿਐਕਟ ਕਰਨ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਮੈਂ ਮੰਨਦੀ ਹਾਂ ਕਿ ਮੇਰਾ ਮਕਸਦ ਉਨ੍ਹਾਂ ਤੋਂ ਵੱਡਾ ਹੈ।

ਸੋਨਾਕਸ਼ੀ ਨੇ ਕਿਹਾ, ਇਸ ਤਰ੍ਹਾਂ ਦੇ ਲੋਕ ਤੁਹਾਡੀ ਚੰਗੀ ਊਰਜਾ ਨੂੰ ਖਤਮ ਕਰਨਾ ਚਾਹੁੰਦੇ ਹਨ। ਦੂੱਜੇ ਲੋਕਾਂ ਨੂੰ ਜੱਜ ਕਰਨ ਤੋਂ ਇਲਾਵਾ ਇਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੈ। ਇਹ ਲੋਕ ਕੁੱਝ ਵੀ ਕਹਿੰਦੇ ਹਨ ਤੇ ਕਦੇ-ਕਦੇ ਸਾਨੂੰ ਗੁੱਸਾ ਵੀ ਆਉਂਦਾ ਹੈ। ਬੁਰਾ ਲਗਦਾ ਹੈ ਪਰ ਹੁਣ ਮੈਨੂੰ ਇਸ ‘ਤੇ ਹਾਸਾ ਆਉਂਦਾ ਹੈ। ਇਹ ਲੋਕ ਇੱਕ ਮਜ਼ਾਕ ਹਨ।

https://www.instagram.com/tv/B4PGdL1g19j/

- Advertisement -

ਸੋਨਾਕਸ਼ੀ ਨੇ ਅੱਗੇ ਕਿਹਾ, ਮੈਂ ਸੋਚਿਆ 30 ਕਿੱਲੋ ਘੱਟ ਕਰਨ ਤੋਂ ਬਾਅਦ ਵੀ ਇਹ ਲੋਕ ਇਹੀ ਗੱਲਾਂ ਕਹਿ ਰਹੇ ਹਨ। ਉਦੋਂ ਮੈਂ ਕਿਹਾ ਭਾੜ ‘ਚ ਜਾਓ ਕਿਉਂਕਿ ਸੋਨਾਕਸ਼ੀ ਸਿਨਹਾ ਇੱਥੇ ਕਿਸੇ ਕਾਰਨ ਕਰਕੇ ਹੈ। ਮੈਂ ਇਸਨੂੰ ਉਸੇ ਤਰ੍ਹਾਂ ਬਣਾਇਆ ਜਿਵੇਂ ਦੀ ਮੈਂ ਹਾਂ। ਮੇਰੇ ਕੋਲ ਲੁਕਾਉਣ ਲਈ ਕੁੱਝ ਨਹੀਂ ਹੈ। ਨਾ ਮੇਰੇ ਕਰਵਸ, ਨਾ ਮੇਰਾ ਭਾਰ ਅਤੇ ਨਾ ਮੇਰੀ ਇਮੇਜ।

Share this Article
Leave a comment