10 ਸਰਕਾਰੀ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਜਾਵੇਗੀ ਮੁਲਾਜ਼ਮਾਂ ਦੀ ਨੌਕਰੀ ? ਵਿੱਤ ਮੰਤਰੀ ਨੇ ਕੀਤਾ ਸਾਫ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਮੌਜੂਦਾ ਗਿਣਤੀ 27 ਤੋਂ ਘਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ ‘ਤੇ ਪੈ ਸਕਦਾ ਹੈ, ਜਿਨ੍ਹਾਂ ਦੇ ਇਨ੍ਹਾਂ ਬੈਂਕਾਂ ਵਿੱਚ ਖਾਤੇ ਹਨ।

ਇਸ ਗੱਲ ‘ਤੇ ਕਈ ਬੈਂਕ ਯੂਨੀਅਨਾਂ ਦਾਅਵਾ ਕਰ ਰਹੀਆਂ ਹਨ ਕਿ ਰਲੇਵੇਂ ਬਾਅਦ ਮੁਲਾਜ਼ਮਾਂ ਵਿੱਚ ਕਟੌਤੀ ਕੀਤੀ ਜਾਏਗੀ ਜਿਸ ਨੂੰ ਵਿੱਤ ਮੰਤਰੀ ਨੇ ਖਾਰਜ ਕਰ ਦਿੱਤਾ ਹੈ। ਸੀਤਾਰਮਨ ਨੇ ਨੌਕਰੀ ਜਾਣ ਤੇ ਬੈਂਕ ਯੂਨੀਅਨਾਂ ਦੀਆਂ ਚਿੰਤਾਵਾਂ ਬਾਰੇ ਕਿਹਾ ਕਿ ਇਹ ਬਿਲਕੁਲ ਤੱਥਹੀਣ ਗੱਲ ਹੈ। ਉਨ੍ਹਾਂ ਬੈਂਕ ਯੂਨੀਅਨਾਂ ਨੂੰ ਯਕੀਨ ਦਿਵਾਉਂਦਿਆ ਕਿਹਾ ਕਿ ਜਦੋਂ ਉਨ੍ਹਾਂ ਬੈਂਕਾਂ ਦੇ ਰਲੇਵੇਂ ਦੀ ਗੱਲ ਕਹੀ ਸੀ ਤਾਂ ਨਾਲ ਇਹ ਵੀ ਸਪਸ਼ਟ ਕੀਤਾ ਸੀ ਕਿ ਰਲੇਵੇਂ ਤੋਂ ਬਾਅਦ ਬੈਂਕ ਦੇ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਹਟਾਇਆ ਜਾਵੇਗਾ।

ਦੱਸ ਦੇਈਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪਿਛਲੇ ਸਾਲ ਵੀ ਤਿੰਨ ਬੈਂਕਾਂ ਨੂੰ ਮਰਜ ਕੀਤਾ ਗਿਆ ਸੀ, ਜਿਸ ਤੋਂ ਰਿਟੇਲ ਲੋਨ ਗ੍ਰੋਥ ‘ਚ 25% ਦਾ ਵਾਧਾ ਦਰਜ ਕੀਤਾ ਗਿਆ ਸੀ।

ਨਿਰਮਲਾ ਸੀਤਾਰਮਣ ਨੇ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਨੂੰ ਮਰਜ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।
Bank merger
ਯੂਨੀਅਨ ਬੈਂਕ ਆਫ਼ ਇੰਡਿਆ ਦੇ ਨਾਲ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕਾਂ ਨੂੰ ਮਰਜ ਕੀਤਾ ਜਾਵੇਗਾ ਜਿਸ ਨਾਲ ਹੀ ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਕਿਤਾ ਜਾਵੇਗਾ, ਜਿਸ ਨਾਲ ਇਹ ਸਤਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਦੇ ਨਾਲ ਰਲੇਵਾਂ ਹੋਵੇਗਾ।

ਅਕਾਊਂਟ ਨੰਬਰ ਤੇ ਕਸਟਮਰ ID ‘ਚ ਬਦਲਾਅ
ਤੁਹਾਨੂੰ ਇੱਕ ਨਵਾਂ ਅਕਾਊਂਟ ਨੰਬਰ ਤੇ ਕਸਟਮਰ ID ਮਿਲ ਸਕਦਾ ਹੈ ਇਹ ਪੱਕਾ ਕਰ ਲਵੋ ਕਿ ਤੁਹਾਡੀ ਈਮੇਲ ਐਡਰੇਸ ਤੇ ਮੋਬਾਇਲ ਨੰਬਰ ਬੈਂਕ ਦੇ ਕੋਲ ਅਪਡੇਟਿਡ ਹੋਣ, ਜਿਸ ਦੇ ਨਾਲ ਕਿਸੇ ਬਦਲਾਅ ਦੇ ਬਾਰੇ ਤੁਹਾਨੂੰ ਤੁਰੰਤ ਜਾਣਕਾਰੀ ਮਿਲ ਸਕੇ। ਤੁਹਾਡੇ ਸਾਰੇ ਅਕਾਊਂਟ ਇੱਕ ID ਦੇ ਨਾਲ ਟੈਗ ਹੋਣਗੇ।
Bank merger

Share This Article
Leave a Comment