ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਅਦਾਕਾਰ ਸਨੀ ਦਿਓਲ ਨੇ ਪਠਾਨਕੋਟ ਦੇ ਨਜ਼ਦੀਕ ਸੈਫਦੀਪੁਰ ‘ਚ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੇ ਦੁਖ ਦਰਦ ਨੂੰ ਸਮਝਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮੱਦਦ ਲਈ ਉਹ ਤਿਆਰ ਹਨ।
ਓਧਰ ਦੂਜੇ ਪਾਸੇ ਸ਼ਹੀਦ ਪਰਿਵਾਰਾਂ ਵਲੋਂ ਸਮਾਗਮ ‘ਚ ਭਾਜਪਾ ਸਪਰਥਕਾਂ ਵਲੋਂ ਬੀ.ਜੇ.ਪੀ ਜਿੰਦਾਬਾਦ ਅਤੇ ਸੰਨੀ ਦਿਓਲ ਜਿੰਦਾਬਾਦ ਦੇ ਲਗਾਏ ਗਏ ਨਾਅਰਿਆਂ ‘ਤੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।
ਚੋਣਾਂ ਦੌਰਾਨ ਲੀਡਰਾਂ ਵਲੋਂ ਅਕਸਰ ਹੀ ਇਸ ਤਰ੍ਹਾਂ ਦੇ ਵਾਅਦੇ ਕਰਦੇ ਹਨ।ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਵਲੋਂ ਸ਼ਹੀਦਾਂ ਦੇ ਨਾਮ ‘ਤੇ ਆਪਣਾ ਚੋਣ ਪ੍ਰਚਾਰ ਕਰਨਾ ਕਿੰਨਾ ਕੁ ਸਹੀ ਹੈ?