ਨਿਊ ਯਾਰਕ: ਅਮਰੀਕਾ ‘ਚ ਹੋਏ ਇੱਕ ਇਵੈਂਟ ਦੌਰਾਨ ਜਿਮਨਾਸਟ ਸਮੈਨਥਾ ਸੇਰੀਓ ਨਾਲ ਭਿਆਨਕ ਹਾਦਸਾ ਵਾਪਰ ਗਿਆ। ਅਰਬਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੀ ਸਮੈਨਥਾਂ ਦੇ ਇੱਕ ਡਬਲ ਫਲਿੱਪ ਦੌਰਾਨ ਦੋਵੇਂ ਗੋਡੇ ਟੁੱਟ ਗਏ। ਇਸ ਤੋਂ ਬਾਅਦ 22 ਸਾਲ ਦੀ ਖਿਡਾਰਨ ਨੇ ਸਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ। ਟੂਰਨਾਮੈਂਟ ਦੌਰਾਨ ਜਦੋ ਸਮਾਂਥਾ ਡਬਲ ਫਲਿੱਪ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਵੇਲੇ ਮੈਟ ਤੋਂ ਉਸਦਾ ਪੈਰ ਫਿਸਲ ਗਿਆ ਜਿਸ ਤੋਂ ਬਾਅਦ ਸਮੈਨਥਾਂ ਨੂੰ ਆਪਣੇ ਦੋਵੇਂ ਗੋਡਿਆਂ ਦੀ ਸਰਜਰੀ ਕਰਵਾਉਣੀ ਪਈ।
ਇਸ ਹਾਦਸੇ ਤੋਂ ਬਾਅਦ ਸਮੈਨਥਾ ਨੇ ਕਿਹਾ ਕਿ ਮੈਂ ਪਿਛਲੇ 18 ਸਾਲ ਤੋਂ ਖੇਡ ਨਾਲ ਜੁੜੀ ਹੋਈ ਹਾਂ ਤੇ ਇਸ ਤਰ੍ਹਾਂ ਸਨਿਆਸ ਲੈਣ ਦਾ ਮੈਂ ਕਦੇ ਆਪਣੇ ਸੁਪਨੇ ‘ਚ ਵੀ ਨੀ ਸੋਚਿਆ ਸੀ ਪਰ ਹੁਣ ਮੈਂ ਆਪਣੇ ਖੇਡ ਕਰੀਅਰ ਨੂੰ ਅੱਗੇ ਨਹੀਂ ਵਧਾ ਸਕਦੀ। ਦੱਸ ਦੇਈਏ ਕਿ 22 ਸਾਲਾ ਸਮੈਨਥਾ ਵੇਅ ਵਾਲਟ ਇਵੈਂਟ ‘ਚ ਯੂਨੀਵਰਸਿਟੀ ਦੀ ਪਲੇਅਰ ਆਫ ਦਾ ਯੀਅਰ ਰਹਿ ਚੁੱਕੀ ਹੈ।