ਭਾਰਤੀ ਮੂਲ ਦੇ ਪੰਥ ਆਗੂ ਦੀ ਬ੍ਰਿਟੇਨ ਦੀ ਜੇਲ੍ਹ ਵਿੱਚ ਹੋਈ ਮੌਤ

TeamGlobalPunjab
1 Min Read

ਲੰਡਨ- ਗੁਪਤ ਕੱਟੜਪੰਥੀ ਮਾਓਵਾਦੀ ਪੰਥ ਚਲਾਉਣ ਵਾਲੇ ਭਾਰਤੀ ਮੂਲ ਦੇ ਅਰਵਿੰਦਨ ਬਾਲਕ੍ਰਿਸ਼ਨਨ (81) ਦੀ ਲੰਡਨ ਦੀ ਜੇਲ੍ਹ ਵਿੱਚ ਮੌਤ ਹੋ ਗਈ। ਬਾਲਕ੍ਰਿਸ਼ਨਨ ਨੂੰ ਛੇ ਸਾਲ ਪਹਿਲਾਂ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬ੍ਰਿਟੇਨ ਦੀ ਇੱਕ ਅਦਾਲਤ ਨੇ 23 ਸਾਲ ਦੀ ਸਜ਼ਾ ਸੁਣਾਈ ਸੀ।

ਬਾਲਕ੍ਰਿਸ਼ਨਨ, ਜਿਸ ਨੂੰ ਉਸਦੇ ਪੈਰੋਕਾਰ ‘ਕਾਮਰੇਡ ਬਾਲਾ’ ਵਜੋਂ ਜਾਣੇ ਜਾਂਦੇ ਹਨ, ਨੂੰ 2016 ਵਿੱਚ ਜਿਨਸੀ ਸ਼ੋਸ਼ਣ ਦੇ ਛੇ ਮਾਮਲਿਆਂ, ਬਲਾਤਕਾਰ ਦੇ ਚਾਰ ਅਤੇ ਸਰੀਰਕ ਨੁਕਸਾਨ ਦੇ ਦੋ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਸੀ।

ਬ੍ਰਿਟੇਨ ਦੀ ਜੇਲ੍ਹ ਸੇਵਾ ਨੇ ਕਿਹਾ ਕਿ ਬੇਰਹਿਮੀ ਨਾਲ ਹਿੰਸਾ ਦੇ ਦੋਸ਼ੀ ਬਾਲਕ੍ਰਿਸ਼ਨਨ ਦੀ ਸ਼ੁੱਕਰਵਾਰ ਨੂੰ ਦੱਖਣ-ਪੱਛਮੀ ਇੰਗਲੈਂਡ ਦੀ ਇੱਕ ਜੇਲ੍ਹ ਵਿੱਚ ਮੌਤ ਹੋ ਗਈ।

ਬਾਲਕ੍ਰਿਸ਼ਨਨ ਨੂੰ ਦਸੰਬਰ 2015 ਵਿੱਚ ਅਦਾਲਤ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਸੀ, ਜਿੱਥੇ ਇਹ ਸਾਹਮਣੇ ਆਇਆ ਸੀ ਕਿ ਉਸਨੇ ਆਪਣੀ ਧੀ ਨੂੰ 30 ਸਾਲਾਂ ਤੋਂ ਵੱਧ ਸਮੇਂ ਤੱਕ ਬੰਧਕ ਬਣਾਇਆ ਹੋਇਆ ਸੀ।

- Advertisement -

ਕ੍ਰਿਸ਼ਨਨ ਦਾ ਜਨਮ ਕੇਰਲ ਦੇ ਇੱਕ ਪਿੰਡ ਵਿੱਚ ਹੋਇਆ ਸੀ ਅਤੇ 1963 ਵਿੱਚ ਯੂਕੇ ਆਉਣ ਤੋਂ ਪਹਿਲਾਂ ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਵੱਡਾ ਹੋਇਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment