ਵੈਸ਼ਣਵੀ ਪੂਵਾਂਦਰਨ ਨਾਮ ਦੀ ਇਹ ਔਰਤ ਇੰਟਰਨੈਟ ਤੇ ਛਾ ਗਈ ਹੈ। ਇੰਸਟਾਗ੍ਰਾਮ ਉੱਤੇ ਵੈਸ਼ਣਵੀ ਨੂੰ ਨਵੀਂ ਇੰਦਰਨ ਪਿਲਈ ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਉਨ੍ਹਾਂ ਨੇ ਸੋਸ਼ਲ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਬਰਾਈਡਲ ਲੁਕ ਵਿਚ ਨਜ਼ਰ ਆ ਰਹੀ ਹੈ।
ਬੋਲਡ ਲੁਕ ਵਿਚ ਪਿਲਈ ਦੇ ਬਰਾਈਡਲ ਫੋਟੋ ਸ਼ੂਟ ਨੇ ਇੰਟਰਨੈਟ ਉੱਤੇ ਹਲਚਲ ਮਚਾ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆ ਹਨ। ਬਿਨਾਂ ਵਾਲਾਂ ਦੇ ਦੁਲਹਣ ਬਣੀ ਪਿਲਈ ਬੇਹੱਦ ਖੂਬਸੂਰਤ ਦਿਖ ਰਹੀ ਹੈ।
ਤਸਵੀਰਾਂ ਵਿਚ ਪੂਵਾਂਦਰਨ ਦੀ ਲੁਕ ਹਲਕਾ ਐਕਟਰਸ ਸੋਨਾਲੀ ਬੇਂਦਰੇ ਨਾਲ ਮਿਲਦੀ ਜੁਲਦੀ ਦਿਖ ਰਹੀ ਹੈ। ਜੇਕਰ ਗੌਰ ਕਰੀਏ ਤਾਂ ਇੱਕ ਮਿੰਟ ਲਈ ਤੁਸੀਂ ਵੀ ਪਹਿਚਾਣ ਨਹੀਂ ਸਕੋਗੇ ਕਿ ਇਹ ਸੋਨਾਲੀ ਬੇਂਦਰੇ ਹੈ ਜਾਂ ਕੋਈ ਹੋਰ। ਖਾਸ ਗੱਲ ਇਹ ਹੈ ਕਿ ਇਹ ਔਰਤ ਵੀ ਸੋਨਾਲੀ ਦੀ ਤਰ੍ਹਾਂ ਕੈਂਸਰ ਸਰਵਾਈਵਰ ਹੈ, ਜਿਸਦੇ ਚਲਦੇ ਉਨ੍ਹਾਂ ਨੂੰ ਵੀ ਆਪਣੇ ਵਾਲ ਕਟਵਾਉਣੇ ਪਏ।
ਪਰ ਪਿਲਈ ਦੁਆਰਾ ਇਸ ਤਰ੍ਹਾਂ ਦੇ ਫੋਟੋ ਸ਼ੂਟ ਕਰਾਉਣ ਦੀ ਇੱਕ ਖਾਸ ਵਜ੍ਹਾ ਹੈ। ਪਿਲਈ ਨੇ ਅਜਿਹੀਆਂ ਬੋਲਡ ਬਰਾਈਡਲ ਤਸਵੀਰਾਂ ਕੈਂਸਰ ਸਰਵਾਈਵਰ ਔਰਤਾਂ ਦਾ ਹੌਂਸਲਾ ਵਧਾਉਣ ਲਈ ਇੰਟਰਨੈਟ ਉੱਤੇ ਸ਼ੇਅਰ ਕੀਤੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਜਿਹੀ ਲੁਕ ਨੂੰ ਦੇਖ ਕੇ ਹਰ ਕੈਂਸਰ ਸਰਵਾਈਵਰ ਔਰਤਾਂ ਆਪਣੇ ਆਪ ਨੂੰ ਬੋਲਡ ਲੁਕ ਵਿਚ ਵੀ ਖੂਬਸੂਰਤ ਬਣਾ ਸਕਦੀਆਂ ਹਨ। ਪਿਲਈ ਆਪਣੇ ਇੰਸਟਾਗ੍ਰਾਮ ਵਿਚ ਲਿਖਦੀ ਹੈ ਕਿ ਕੈਂਸਰ ਦੀ ਵਜ੍ਹਾ ਨਾਲ ਤਮਾਮ ਔਰਤਾਂ ਦਾ ਦੁਲਹਨ ਬਣਨ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਕਈਆਂ ਦੇ ਵਿਆਹ ਟੁੱਟ ਜਾਂਦੇ ਹਨ, ਪਰ ਉਹ ਆਪਣੇ ਆਪ ਨੂੰ ਇਸ ਤਰਾਂ ਸਵਾਰ ਸਕਦੀਆਂ ਹਨ। ਪਿਲਈ ਕਹਿੰਦੀ ਹੈ ਕਿ ਕੈਂਸਰ ਦੇ ਚਲਦੇ ਤਮਾਮ ਔਰਤਾਂ ਦੀ ਸੁੰਦਰਤਾ ਖੋਹ ਜਾਂਦੀ ਹੈ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਕਮਜ਼ੋਰ ਹੋ ਜਾਂਦਾ ਹੈ।
ਪਿਲਈ ਆਪਣੀ ਇੱਕ ਪੋਸਟ ਵਿਚ ਬਿਆਨ ਕਰਦੀ ਹੈ ਕਿ ਬਚਪਨ ਵਿਚ ਅਸੀਂ ਛੋਟੀਆਂ ਕੁੜੀਆਂ ਸੁਪਨਿਆਂ ਵਿਚ ਸੋਚਦੀਆਂ ਹੁੰਦੀਆਂ ਸੀ ਤਦ ਸਾਡੇ ਦਿਮਾਗ ਵਿਚ ਇਹ ਵੀ ਖਿਆਲ ਆਉਂਦਾ ਸੀ ਕਿ ਅਸੀਂ ਆਪਣੇ ਵਿਆਹ ਦੇ ਦਿਨ ਕਿਸ ਤਰਾਂ ਦਿਖਾਗੀਆਂ ਪਰ ਜੇ ਕਿਸੇ ਨੂੰ ਕੈਂਸਰ ਹੋ ਜਾਵੇ ਤਾਂ ਉਸਦੇ ਸਾਰੇ ਸਪਨੇ ਚੂਰ -ਚੂਰ ਹੋ ਜਾਂਦੇ ਹਨ। ਬਰੈਸਟ ਕੈਂਸਰ ਸਰਵਾਈਵਰ ਪਿਲਈ ਕਹਿੰਦੀ ਹੈ ਕਿ ਕੈਂਸਰ ਦੇ ਬਾਰੇ ਵਿਚ ਜਿਵੇਂ ਹੀ ਖਬਰ ਮਿਲਦੀ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਟੁੱਟ ਜਾਂਦਾ ਹੈ ਪਰ ਉਨ੍ਹਾਂ ਵਿਚੋਂ ਸਾਡੇ ਵਰਗੀਆਂ ਕੁੱਝ ਆਪਣੇ ਸੁਪਨਿਆਂ ਦੀ ਉਡ਼ਾਣ ਭਰਦੀਆਂ ਹਨ ਅਤੇ ਦੂਸਰੀਆਂ ਔਰਤਾਂ ਦਾ ਹੌਂਸਲਾ ਵੀ ਵਧਾਉਂਦੀਆਂ ਹਾਂ ।
ਉਹ ਆਪਣੀ ਹਰ ਤਸਵੀਰ ਵਿਚ ਚਿੰਤਾ ਨੂੰ ਬਾਏ ਕਹਿੰਦੀ ਹੈ ਅਤੇ ਇੱਕ ਪਿਆਰੀ ਸਮਾਈਲ ਦਿੰਦੀ ਹੈ। ਇਹੀ ਸਮਾਈਲ ਪਿਲਈ ਨੂੰ ਹੋਰ ਕੈਂਸਰ ਸਰਵਾਈਵਰ ਨਾਲੋਂ ਵੱਖ ਬਣਾਉਂਦੀ ਹੈ ਅਤੇ ਦੂਸਰਿਆਂ ਦਾ ਹੌਂਸਲਾ ਵਧਾਉਂਦੀ ਹੈ ।
ਕੈਂਸਰ ਨੂੰ ਮਾਤ ਦੇ ਚੁੱਕੀ ਇਸ ਖੂਬਸੂਰਤ ਦੁਲਹਨ ਦੀ ਦਿਵਾਨੀ ਹੋਈ ਦੁਨੀਆ, ਪੀੜਤਾਂ ਨੂੰ ਕਰ ਰਹੀ ਪ੍ਰੇਰਿਤ

Leave a Comment
Leave a Comment