ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਦੀ ਬਹੁ ਚਰਚਿਤ ਸੀਟ ਬਰਨਾਬੀ ਸਾਊਥ ਉਤੇ ਜਗਮੀਤ ਸਿੰਘ ਨੇ ਆਖਰ ਜਿੱਤ ਹਾਸਿਲ ਕਰ ਲਈ ਹੈ। ਜਗਮੀਤ ਸਿੰਘ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਪਾਰਲੀਮੈਟ ਵਿਚ ਕੋਈ ਨਾ ਕੋਈ ਸੀਟ ਪੱਕੀ ਕਰਨ ਲਈ ਆਪਣਾ ਕੰਪੇਨ ਚਲਾ ਰਿਹਾ ਸੀ ਤੇ ਇਸ ਸਮੇਂ ਬਰਨਾਬੀ ਸਾਊਥ ਤੋ ਉਸਦਾ ਮੁੱਖ ਮੁਕਾਬਲਾ ਲਿਬਰਲ ਦੇ ਉਮੀਦਵਾਰ ਰਿਚਰਡ ਲੀ ਨਾਲ ਰਿਹਾ।
ਜਿਥੇ ਕਿ ਰਿਚਰਡ ਲੀ ਪਹਿਲਾਂ ਲੀਡ ਕਰਦਾ ਨਜਰ ਆ ਰਿਹਾ ਸੀ, ਪਰ ਬਾਅਦ ਵਿਚ ਲਿਬਰਲ ਦੀ ਕੁੱਝ ਅਜਿਹੀ ਸਥਿਤੀ ਬਣੀ ਕਿ ਲੋਕਾਂ ਨੇ ਐਨਡੀਪੀ ਵੱਲ ਰੁਖ ਕੀਤਾ।
ਬਰਨਬੀ ਸਾਊਥ ਤੋ ਜਗਮੀਤ ਸਿੰਘ ਨੇ ਜਿੱਤ ਹਾਸਿਲ ਕਰਕੇ ਪਾਰਲੀਮੈਟ ਵਿਚ ਆਪਣੀ ਸੀਟ ਪੱਕੀ ਕੀਤੀ ਹੈ, ਉਸ ਦੇ ਨਾਲ ਨਾਲ ਓਟਾਰੀਓ ਤੋ ਕੰਜਰਵੇਟਿਵ ਪਾਰਟੀ ਦੇ ਉਮੀਦਅਵਾਰ ਤੇ ਕਿਊਬਕ ਤੋ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ।
Thank you #BurnabySouth! I'm determined & ready to fight for the help people need – from the housing crisis to health care not covering everyone the way it should, Canadians deserve better. This isn’t the end of a campaign – it's the beginning of one.
See you in Parliament. pic.twitter.com/x8Q1SyHcEU
— Jagmeet Singh (@theJagmeetSingh) February 26, 2019