ਪੰਜ ਸਾਲਾ ਬੱਚੀ ਦੀ ਮੌਤ ‘ਤੇ ਰੋਈ ਦੁਨੀਆ, ਛੋਟੀ ਭੈਣ ਨੂੰ ਬਚਾਉਣ ਲਈ ਦਿੱਤੀ ਆਪਣੀ ਜਾਨ

TeamGlobalPunjab
2 Min Read

ਸੀਰੀਆ ‘ਚ ਸਰਕਾਰ ਤੇ ਉਸ ਦੇ ਰੂਸੀ ਸਾਥੀਆਂ ਦੇ ਹਮਲਿਆਂ ਨਾਲ ਉੱਥੋਂ ਦੇ ਹਾਲਾਤ ਦਿਨੋ-ਦਿਨੀ ਮਾੜੇ ਹੁੰਦੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਇਸ ਹਮਲਿਆਂ ‘ਚ ਪਿਛਲੇ 10 ਦਿਨਾਂ ‘ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚ ਕਾਫ਼ੀ ਬੱਚੇ ਵੀ ਸ਼ਾਮਿਲ ਹਨ।

ਹਰ ਦਿਨ ਹੋ ਰਹੇ ਬੰਬ ਧਮਾਕਿਆਂ ‘ਚ ਕਈ ਮਾਸੂਮਾਂ ਦੀ ਜਾਨ ਜਾ ਰਹੀ ਹੈ। ਇਸ ਵਿੱਚ ਸੀਰੀਆ ਦੇ ਭੈੜੇ ਹਾਲਾਤਾਂ ਦੀ ਇੱਕ ਅਜਿਹੀ ਹੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ।

ਇਸ ਤਸਵੀਰ ਨੂੰ ਸੀਰੀਆ ਦੇ ਸ਼ਹਿਰ ਆਹਿਰਾ ਦੀ ਇੱਕ ਸਥਾਨਕ ਮੀਡੀਆ ਐਕਟਿਵਿਸਟ ਗਰੁੱਪ SY24 ਨੇ ਖਿੱਚੀ ਹੈ। ਤਸਵੀਰ ‘ਚ ਬੰਬ ਧਮਾਕੇ ਨਾਲ ਢਹਿ ਢੇਰੀ ਹੋਈ ਇੱਕ ਇਮਾਰਤ ਦੇ ਮਲਬੇ ‘ਚ ਫਸੇ ਹੋਣ ਤੋਂ ਬਾਅਦ ਰਿਹਮ ਨਾਮ ਦੀ ਇੱਕ ਬੱਚੀ ਨੇ ਆਪਣੀ ਛੋਟੀ ਭੈਣ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਖਤਰੇ ‘ਚ ਪਾ ਲਈ। ਮਲਬੇ ‘ਚ ਫਸੇ ਹੋਣ ਦੇ ਬਾਵਜੂਦ ਪੰਜ ਸਾਲਾ ਬੱਚੀ ਨੇ ਆਪਣੀ 9 ਮਹੀਨੇ ਦੀ ਭੈਣ ਤੁਕਾ ਨੂੰ ਫੜ ਕੇ ਰੱਖਿਆ।

ਤਸਵੀਰ ‘ਚ ਇੱਕ ਵਿਅਕਤੀ ਆਪਣੇ ਮੱਥੇ ‘ਤੇ ਹੱਥ ਰੱਖ ਕੇ ਰੋਂਦੇ ਹੋਏ ਇਨ੍ਹਾਂ ਬੱਚੀਆਂ ਨੂੰ ਵੇਖ ਰਿਹਾ ਹੈ ਉਹ ਬਦਨਸੀਬ ਵਿਅਕਤੀ ਇਨ੍ਹਾਂ ਬੱਚੀਆਂ ਦਾ ਪਿਤਾ ਹੈ। ਤਸਵੀਰ ‘ਚ ਵੇਖਿਆ ਜਾ ਸਕਦਾ ਹੈ ਕਿ ਇੱਕ ਹੋਰ ਤੀਜੀ ਬੱਚੀ ਵੀ ਇਸ ਧਮਾਕੇ ਦਾ ਸ਼ਿਕਾਰ ਹੋਈ ਹੈ ।

Share this Article
Leave a comment