ਗਿੱਪੀ ਗਰੇਵਾਲ ਨਾਲ ਏਅਰ ਕਨਾਡਾ ਦੀ ਫਲਾਈਟ ‘ਚ ਬਦਸਲੂਕੀ, ਬਿਜ਼ਨਸ ਕਲਾਸ ਦਾ ਟਿਕਟ ਦੇ ਕੇ ਬਿਠਾਇਆ ਇਕੋਨਾਮੀ ‘ਚ

Global Team
3 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕਨਾਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਸੀਟ ਲਈ ਪੈਸੇ ਦਿੱਤੇ ਸਨ ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਸੀਟ ਦਿੱਤੀ ਗਈ। ਗਿੱਪੀ  ਅਨੁਸਾਰ ਜਦੋਂ ਉਨ੍ਹਾਂ ਨੇ ਏਅਰਲਾਈਨ ਸਟਾਫ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਗਿੱਪੀ ਨੇ ਲਿਖਿਆ ਕਿ ਸਟਾਫ ਵੱਲੋਂ ਉਨ੍ਹਾਂ ਨੂੰ ਮੂਲ ਰੂਪ ਵਿਚ ਇਹ ਕਿਹਾ ਗਿਆ ਕਿ ਇਵੇਂ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੂੰ ਫਲਾਈਟ ਲੈਣ ਜਾਂ ਛੱਡਣ ਦੀ ਗੱਲ ਕਹੀ ਗਈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਵਾਰ-ਵਾਰ ਸਥਿਤੀ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਨੂੰ ਮਦਦ ਕਰਨ ਦੀ ਬਜਾਏ ਜਹਾਜ਼ ਤੋਂ ਉਤਰਨ ਲਈ ਕਹਿ ਦਿੱਤਾ ਗਿਆ। ਗਿੱਪੀ ਗਰੇਵਾਲ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।

ਆਪਣੀ ਪੋਸਟ ਵਿੱਚ, ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸਹੂਲਤਾਂ ਨਹੀਂ ਮੰਗ ਰਹੇ ਸਨ। ਉਨ੍ਹਾਂ ਦੀ ਇੱਕੋ ਇੱਕ ਬੇਨਤੀ ਸੀ ਕਿ ਉਨ੍ਹਾਂ ਨੂੰ ਉਹ ਬਿਜ਼ਨਸ ਕਲਾਸ ਸੀਟ ਦਿੱਤੀ ਜਾਵੇ ਜਿਸ ਦੇ ਉਨ੍ਹਾਂ ਨੇ ਪੈਸੇ ਭਰੇ ਹਨ ਅਤੇ ਇਹ ਸਮਝਾਇਆ ਜਾਵੇ ਕਿ ਅਜਿਹਾ ਕਿਉਂ ਹੋਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲੋਂ ਇੱਕ ਸਧਾਰਨ ਮੁਆਫ਼ੀ ਤੱਕ ਨਹੀਂ ਮੰਗੀ ਗਈ। ਏਅਰਲਾਈਨ ਦੇ ਵਿਵਹਾਰ ਤੋਂ ਨਿਰਾਸ਼ਾ ਪ੍ਰਗਟ ਕਰਦਿਆਂ ਹੋਇਆਂ ਗਿੱਪੀ ਨੇ ਇਸਨੂੰ ਬਹੁਤ ਬੁਰਾ ਅਨੁਭਵ ਦੱਸਿਆ ਹੈ।

 

ਗਿੱਪੀ ਦੀ ਪੋਸਟ ਤੋਂ ਬਾਅਦ ਏਅਰ ਕਨਾਡਾ ਨੇ ਐਕਸ ‘ਤੇ ਜਵਾਬ ਦਿੱਤਾ। ਏਅਰਲਾਈਨ ਨੇ ਘਟਨਾ ‘ਤੇ ਖੇਦ ਜਤਾਉਂਦੇ ਹੋਏ ਮਾਫ਼ੀ ਮੰਗੀ ਅਤੇ ਗਿੱਪੀ ਨੂੰ ਕਿਹਾ ਕਿ ਉਹ ਆਪਣਾ ਬੁਕਿੰਗ ਰੈਫਰੈਂਸ ਅਤੇ ਟਿਕਟ ‘ਤੇ ਦਰਜ ਪੂਰਾ ਨਾਮ/ਨਾਵਾਂ ਦੀ ਜਾਣਕਾਰੀ ਡੀਐਮ ਰਾਹੀਂ ਭੇਜਣ, ਤਾਂ ਜੋ ਏਅਰਲਾਈਨ ਇਸ ਮਾਮਲੇ ਦੀ ਜਾਂਚ ਕਰ ਸਕੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment