ਲੁਧਿਆਣਾ: ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਇਸ ਗੱਲ ਨੂੰ ਸਾਬਿਤ ਕੀਤਾ ਹੈ ਪੰਜ ਸਾਲਾਂ ਤੋਂ ਵੀ ਘੱਟ ਉਮਰ ਦੀ ਮਹਿਰੀਨ ਨੇ ਜਿਸ ਨੇ ਮਲੇਸ਼ੀਆ ਵਿੱਚ ਹੋਏ ਮਾਇਲੋ ਅੰਤਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਇਨਾ ਹੀ ਨਹੀਂ ਸੂਬਾ ਪੱਧਰ ਅਤੇ ਕੌਮੀ ਪੱਧਰ ਉੱਤੇ ਇਸ ਤੋਂ ਪਹਿਲਾਂ ਆਪਣੀ ਉਮਰ ਤੋਂ ਜ਼ਿਆਦਾ ਮੈਡਲ ਆਪਣੇ ਨਾਮ ਕਰ ਚੁੱਕੀ ਹੈ। ਲੁਧਿਆਣਾ ਪਹੁੰਚਣ ਤੇ ਢੋਲ ਵਜਾ ਕੇ ਹਾਰ ਪਾ ਕੇ ਮਹਿਰੀਨ ਦਾ ਸਵਾਗਤ ਕੀਤਾ ਗਿਆ ਹੈ। ਮਲੇਸ਼ੀਆ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ 18 ਦੇਸ਼ਾਂ ਦੇ ਲਗਭਗ 2000 ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿੱਚ ਸਭ ਤੋਂ ਘੱਟ ਉਮਰ ਦੀ ਭਾਗ ਲੈਣ ਵਾਲੀ ਬੱਚੀ ਮਹਿਰੀਨ ਨੇ ਸਿਲਵਰ ਮੈਡਲ ਆਪਣੇ ਨਾਮ ਕਰ ਆਪਣੇ ਮਾਂ ਬਾਪ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।


