ਪੰਜਾਬ ਦੀ 5 ਸਾਲਾ ਧੀ ਨੇ ਮਲੇਸ਼ੀਆ ‘ਚ ਜਿੱਤਿਆ ਸਿਲਵਰ ਮੈਡਲ

Global Team
3 Min Read

ਲੁਧਿਆਣਾ: ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਇਸ ਗੱਲ ਨੂੰ ਸਾਬਿਤ  ਕੀਤਾ ਹੈ ਪੰਜ ਸਾਲਾਂ ਤੋਂ ਵੀ ਘੱਟ ਉਮਰ ਦੀ ਮਹਿਰੀਨ ਨੇ ਜਿਸ ਨੇ ਮਲੇਸ਼ੀਆ ਵਿੱਚ ਹੋਏ ਮਾਇਲੋ ਅੰਤਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਇਨਾ ਹੀ ਨਹੀਂ ਸੂਬਾ ਪੱਧਰ ਅਤੇ ਕੌਮੀ ਪੱਧਰ ਉੱਤੇ ਇਸ ਤੋਂ ਪਹਿਲਾਂ ਆਪਣੀ ਉਮਰ ਤੋਂ ਜ਼ਿਆਦਾ ਮੈਡਲ ਆਪਣੇ ਨਾਮ ਕਰ ਚੁੱਕੀ ਹੈ। ਲੁਧਿਆਣਾ ਪਹੁੰਚਣ ਤੇ ਢੋਲ ਵਜਾ ਕੇ ਹਾਰ ਪਾ ਕੇ ਮਹਿਰੀਨ ਦਾ ਸਵਾਗਤ ਕੀਤਾ ਗਿਆ ਹੈ। ਮਲੇਸ਼ੀਆ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ 18 ਦੇਸ਼ਾਂ ਦੇ ਲਗਭਗ 2000 ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿੱਚ ਸਭ ਤੋਂ ਘੱਟ ਉਮਰ ਦੀ ਭਾਗ ਲੈਣ ਵਾਲੀ ਬੱਚੀ ਮਹਿਰੀਨ ਨੇ ਸਿਲਵਰ ਮੈਡਲ ਆਪਣੇ ਨਾਮ ਕਰ ਆਪਣੇ ਮਾਂ ਬਾਪ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਮਹਿਰੀਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਬੜੀ ਐਕਟਿਵ ਸੀ ਜਿਸਦੇ ਚੱਲਦਿਆਂ ਉਸ ਨੂੰ ਕਰਾਟੇ ਕਲਾਸ ਵਿੱਚ ਲਗਾ ਦਿੱਤਾ ਜਿੱਥੇ ਲਗਭਗ ਢਾਈ ਘੰਟੇ ਉਹ ਪ੍ਰੈਕਟਿਸ ਕਰਦੀ ਹੈ। ਉਨ੍ਹਾਂ ਕਿਹਾ ਕਿ ਉਸਨੇ ਸੂਬਾ ਪੱਧਰ ਅਤੇ ਕੌਮੀ ਪੱਧਰ ’ਤੇ ਵੀ ਮੈਡਲ ਜਿੱਤੇ ਹਨ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਧੀ ਨੇ ਸਾਡਾ ਨਾਮ ਰੌਸ਼ਨ ਕੀਤਾ ਹੈ। ਧੀਆਂ ਅਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਉਨ੍ਹਾਂ ਦੀਆਂ ਦੋ ਬੇਟੀਆਂ ਹੀ ਹਨ। ਦੋਵਾਂ ਨੂੰ ਪੁੱਤਾਂ ਵਾਂਗ ਹੀ ਉਹ ਪਿਆਰ ਕਰਦੇ ਹਨ।

ਕੋਚ ਲਲਿਤਾ ਰਾਣੀ ਦਾ ਮਾਰਗਦਰਸ਼ਨ

ਮਹਿਰੀਨ ਦੀ ਕੋਚ, ਲਲਿਤਾ ਰਾਣੀ ਨੇ ਉਸ ਦੀ ਸ਼ਾਨਦਾਰ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਸ ਦੀ ਸ਼ਾਨਦਾਰ ਅਗਵਾਈ, ਸਮਰਪਣ ਅਤੇ ਸਖ਼ਤ ਸਿਖਲਾਈ ਨੇ ਉਸ ਨੂੰ ਇਸ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕੀਤਾ ਹੈ। ਕੋਚ ਲਲਿਤਾ ਰਾਣੀ ਕਹਿੰਦੀ ਹੈ ਕਿ ਮਹਰੀਨ ਬਹੁਤ ਪ੍ਰਤਿਭਾਸ਼ਾਲੀ ਹੈ। ਇੰਨੀ ਛੋਟੀ ਉਮਰ ਵਿੱਚ ਵੀ, ਉਹ ਕੋਚਿੰਗ ਦੌਰਾਨ ਬਹੁਤ ਗੰਭੀਰ ਰਹਿੰਦੀ ਹੈ ਅਤੇ ਨਵੀਆਂ ਚਾਲਾਂ ਸਿੱਖਣ ਲਈ ਲਗਾਤਾਰ ਸਵਾਲ ਪੁੱਛਦੀ ਰਹਿੰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੌਜਵਾਨ ਕੁੜੀ ਦੀਆਂ ਕਿੱਕਾਂ ਬਹੁਤ ਸ਼ਕਤੀਸ਼ਾਲੀ ਹਨ, ਜੋ ਸਭ ਤੋਂ ਮਜ਼ਬੂਤ ​​ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੰਦੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment