ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ 49 ਸ਼ਰਧਾਲੂਆਂ ਦਾ ਜੱਥਾ

TeamGlobalPunjab
1 Min Read

ਗੁਰਦਾਸਪੁਰ: ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ 49 ਸ਼ਰਧਾਲੂਆਂ ਦਾ ਜੱਥਾ ਲਗਭਗ ਦਸ ਦਿਨ ਲਾਕਡਾਉਨ ਵਿੱਚ ਫਸੇ ਰਹਿਣ ਮਗਰੋਂ ਅੱਜ ਟਰੱਕ ਰਾਹੀਂ ਗੁਰਦਾਸਪੁਰ ਪਰਤਿਆ। ਜੱਥੇ ਵਿੱਚ ਸ਼ਾਮਲ ਟਰੱਕ ਮਾਲਕ ਨੇ ਆਪਣੇ ਟਰੱਕ ਰਾਹੀਂ ਸਾਰੇ ਲੋਕਾਂ ਨੂੰ ਗੁਰਦਾਸਪੁਰ ਪਹੁੰਚਾਇਆ ਜਿੱਥੇ ਸਿਵਲ ਹਸਪਤਾਲ ਵਿੱਚ ਉਨ੍ਹਾਂ ਦਾ ਮੈਡੀਕਲ ਕੀਤਾ ਗਿਆ।

ਕਿਸੇ ਵੀ ਸ਼ਰਧਾਲੂ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਸੀ ਜਿਸ ਕਾਰਨ ਸਿਹਤ ਵਿਭਾਗ ਨੇ ਇਹਤਿਆਤ ਦੇ ਚੱਲਦਿਆਂ 14 ਦਿਨ ਤੱਕ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ। ਦੱਸਣਾ ਬਣਦਾ ਹੈ ਕਿ ਇਹ ਜੱਥਾ ਸੱਚਖੰਡ ਐਕਸਸ ਰਾਹੀਂ 15 ਮਾਰਚ ਨੂੰ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ।

ਜਿਸ ਵਿਚ ਪਿੰਡ ਗਾਜ਼ੀਕੋਟ, ਕਰਵਾਲ, ਘੁੱਲਾ, ਵਿਰਕ ਤਲਵੰਡੀ, ਰਾਉਵਾਲ, ਠੇਠਰਕੇ, ਮਾੜੀ ਬੁੱਚੀਆਂ, ਕ੍ਰਿਸ਼ਨ ਨਗਰ ਆਦਿ ਪਿੰਡਾਂ ਜਥਾ 27 ਮਾਰਚ ਨੂੰ ਮਹਾਰਾਸ਼ਟਰ ਤੋਂ ਰਵਾਨਾ ਹੋਇਆ। ਸ਼ਰਧਾਲੂਆਂ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਉਨ੍ਹਾਂ ਸਭ ਨੂੰ ਛੇ-ਛੇ ਦੇ ਗਰੁੱਪਾਂ ਵਿੱਚ ਵੰਡ ਕੇ ਵੱਖ ਵੱਖ ਸਰਾਵਾਂ ਵਿੱਚ ਰੱਖਿਆ ਗਿਆ।

Share this Article
Leave a comment