ਪੁਤਿਨ ਨੇ ਜ਼ੇਲੇਂਸਕੀ ਦੀ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਨੂੰ ਠੁਕਰਾਇਆ, ਆਹਮੋ-ਸਾਹਮਣੇ ਮੁਲਾਕਾਤ ਤੋਂ ਕੀਤਾ ਇਨਕਾਰ

Global Team
3 Min Read

ਯੂਕਰੇਨ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 4 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ। ਦੋਵਾਂ ਪਾਸਿਆਂ ਤੋਂ ਲਗਾਤਾਰ ਮਿਜ਼ਾਈਲ ਅਤੇ ਡਰੋਨ ਹਮਲੇ ਜਾਰੀ ਹਨ। ਹੁਣ ਵੀ ਇਸ ਜੰਗ ਦੇ ਖ਼ਤਮ ਹੋਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਪੁਤਿਨ ਨੇ ਸਾਫ਼ ਕਿਹਾ ਹੈ ਕਿ ਫਿਲਹਾਲ ਦੋਵਾਂ ਆਗੂਆਂ ਦੀ ਸਿੱਧੀ ਮੁਲਾਕਾਤ ਦਾ ਕੋਈ ਮਤਲਬ ਨਹੀਂ ਬਣਦਾ।

ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇੱਕਠੇ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਸੀ। ਹਾਲਾਂਕਿ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਆਹਮੋ-ਸਾਹਮਣੇ ਬੈਠਕ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ।

ਦਰਅਸਲ, ਇਸ ਤੋਂ ਪਹਿਲਾਂ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਜ਼ੇਲੇਂਸਕੀ ਨੇ ਕਿਹਾ- “ਜਦੋਂ ਤੁਸੀਂ (ਪੁਤਿਨ) 26 ਸਾਲ ਤੋਂ ਵੀ ਪਹਿਲਾਂ ਰੂਸ ਵਿੱਚ ਸੱਤਾ ਵਿੱਚ ਆਏ ਸੀ, ਉਦੋਂ ਯੂਕਰੇਨ ਦੇ ਕਈ ਲੋਕ ਤੁਹਾਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਦੇ ਸਨ। ਅਜਿਹਾ ਹੀ ਸੀ। ਪਰ ਹੁਣ ਉਹ ਪੁਰਾਣੀ ਗੱਲ ਹੋ ਗਈ ਹੈ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇਹ ਦੂਰੀ ਸਾਡੀ ਤਾਕਤ ਦੀ ਆਖਰੀ ਹੱਦ ਨਹੀਂ ਹੈ। ਯੂਕਰੇਨ ਸਾਰੇ ਯੁੱਧਬੰਦੀਆਂ ਦੀ ਅਦਲਾ-ਬਦਲੀਲਈ ਤਿਆਰ ਹੈ, ਅਤੇ ਇਹ ਜੰਗ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਚੰਗਾ ਕਦਮ ਸਾਬਤ ਹੋ ਸਕਦਾ ਹੈ। ਯੁੱਧ ਦੌਰਾਨ ਲਿਜਾਏ ਗਏ ਨਾਗਰਿਕਾਂ ਅਤੇ ਬੱਚਿਆਂ ਦੀ ਵਾਪਸੀ ਲਈ ਗੰਭੀਰ ਕਦਮ ਚੁੱਕੇ ਜਾਣੇ ਚਾਹੀਦੇ ਹਨ।”

ਜ਼ੇਲੇਂਸਕੀ ਨੇ ਅੱਗੇ ਕਿਹਾ- “ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਸਾਡੇ ਤੋਂ ਬਾਅਦ ਆਉਣ ਵਾਲੀਆਂ ਯੂਕਰੇਨੀ ਅਤੇ ਰੂਸੀ ਪੀੜ੍ਹੀਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਜੇਕਰ ਤੁਸੀਂ ਨਿੱਜੀ ਤੌਰ ‘ਤੇ ਇਸ ਨਤੀਜੇ ‘ਤੇ ਨਹੀਂ ਪਹੁੰਚਦੇ ਕਿ ਇਸ ਜੰਗ ਨੂੰ ਖ਼ਤਮ ਕਰਨ ਦਾ ਸਮਾਂ ਆ ਚੁੱਕਾ ਹੈ, ਤਾਂ ਯੂਕਰੇਨ ਆਪਣੀ ਹੋਂਦ ਲਈ ਲੜਦਾ ਰਹੇਗਾ। ਸਾਡੇ ਨਾਲ ਉਹ ਲੋਕ ਹੋਣਗੇ ਜੋ ਸਾਡਾ ਸਮਰਥਨ ਕਰਨਗੇ। ਪਰ ਤੁਹਾਨੂੰ ਵੀ ਆਪਣੀ ਹੋਂਦ ਲਈ ਹੋਰ ਵੀ ਜ਼ਿਆਦਾ ਸੰਘਰਸ਼ ਕਰਨਾ ਪਵੇਗਾ – ਰੂਸ ਲਈ ਨਹੀਂ, ਬਲਕਿ ਆਪਣੇ ਲਈ। ਅਤੇ ਇਹ ਧਮਕੀ ਨਾ ਤਾਂ ਮੇਰੇ ਵੱਲੋਂ ਹੈ ਅਤੇ ਨਾ ਹੀ ਯੂਕਰੇਨ ਵੱਲੋਂ। ਇਹ ਰੂਸੀ ਇਤਿਹਾਸ ਦਾ ਇੱਕ ਅਜਿਹਾ ਸੱਚ ਹੈ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ: ਜਦੋਂ ਰੂਸ ਥੱਕ ਜਾਂਦਾ ਹੈ, ਤਾਂ ਬਦਲਾਅ ਆਉਂਦਾ ਹੈ। ਅਸੀਂ ਉਸ ਥਕਾਵਟ ਵੱਲ ਕੰਮ ਕਰ ਸਕਦੇ ਹਾਂ। ਤੁਸੀਂ ਆਪਣੀ ਜੰਗ ਰੋਕ ਸਕਦੇ ਹੋ।”

Share This Article
Leave a Comment