ਕਿਸਾਨਾਂ ਦਾ ਚੋਰਾਂ ਨੂੰ ਆਫਰ, ਸਕੈਨਰ ਲਾ ਦਿਓ… ਅਸੀਂ ਪੈਸੇ ਪਾ ਦਿਆ ਕਰਾਂਗੇ

Global Team
3 Min Read

ਫਰੀਦਕੋਟ : ਫਰੀਦਕੋਟ ਜਿਲ੍ਹੇ ਅੰਦਰ ਸ਼ੋਸ਼ਲ ਮੀਡੀਆ ਤੇ ਇਕ ਪੋਸਟਰ ਅੱਜ-ਕੱਲ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁਝ ਕਿਸਾਨਾਂ ਵੱਲੋਂ ਇੱਕ ਪੋਸਟਰ ਬਣਾ ਕੇ ਚੋਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰਾਂ ਚੋਰੀ ਨਾ ਕਰਨ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਵੱਡੀ ਦਿੱਕਤ ਆਉਂਦੀ ਹੈ।  ਇਸ ਲਈ ਚੋਰਾਂ ਨੂੰ ਅਪੀਲ ਹੈ ਕਿ ਉਹ ਆਪਣਾ ਸਕੈਨਰ ਭੇਜ ਦੇਣ ਅਸੀਂ ਆਪ ਹੀ ਉਹਨਾਂ ਦੇ ਖਾਤੇ ਵਿੱਚ ਪੈਸੇ ਪਵਾ ਦਿਆ ਕਰਾਂਗੇ ਕਿਉਂਕਿ ਨਾ ਤਾਂ ਪੁਲਿਸ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਚੋਰਾਂ ‘ਤੇ ਕੋਈ ਕੰਟਰੋਲ ਕੀਤਾ ਜਾ ਰਿਹਾ ਅਤੇ ਇਹ ਪੋਸਟ ਅੱਜ ਕੱਲ ਤੋਂ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦਰਅਸਲ, ਇੱਥੋਂ ਦੇ ਕਿਸਾਨਾਂ ਦੇ ਖੇਤਾਂ ਚੋਂ ਬੀਤੇ ਕੁਝ ਦਿਨਾਂ ਵਿੱਚ ਹੀ 25 ਮੋਟਰਾਂ ਚੋਰੀ ਹੋ ਗਈਆਂ ਹਨ। ਉਸਤੋਂ ਪਹਿਲਾਂ ਵੀ ਇਨ੍ਹਾਂ ਕਿਸਾਨਾਂ ਦੀਆਂ 15 ਮੋਟਰਾਂ ਚੋਰੀ ਹੋਈਆਂ ਸਨ। ਲਗਾਤਾਰ ਹੋ ਰਹੀਆਂ ਇਨ੍ਹਾਂ ਚੋਰੀਆਂ ਤੋਂ ਪਰੇਸ਼ਾਨ ਕਿਸਾਨ ਹੁਣ ਸਰਕਾਰ ਅਤੇ ਪੁਲਿਸ ਨੂੰ ਗੁਹਾਰ ਲਗਾਉਣ ਦੀ ਥਾਂ ਸਿੱਧੇ ਚੋਰਾਂ ਨੂੰ ਹੀ ਬੇਨਤੀ ਕਰ ਰਹੇ ਹਨ। ਆਰਥਿਕ ਨੁਕਸਾਨ ਤੋਂ ਦੁਖੀ ਇਨ੍ਹਾਂ ਕਿਸਾਨਾਂ ਨੇ ਚੋਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੋਟਰਾਂ ਚੋਰੀ ਕਰਨ ਦੀ ਥਾਂ ਕਿਤੇ ਸਾਂਝੀ ਥਾਂ ਤੇ ਇੱਕ ਸਕੈਨਰ ਲਾ ਦਿਓ। ਅਸੀਂ ਸਾਰੇ ਰੱਲ-ਮਿਲ ਕੇ ਉਸ ਵਿੱਚ ਪੈਸੇ ਪਾ ਦਿਆਂਗੇ।

ਕਿਸਾਨਾਂ ਦੀ ਇਹ ਭਾਵੁਕ ਅਪੀਲ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।  ਲੋਕ ਵੀ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਾਫੀ ਹੈਰਾਨ ਹਨ। ਇੱਕ-ਨਹੀਂ…2 ਨਹੀਂ….ਲਗਾਤਾਰ 40 ਤੋਂ ਵੱਧ ਹੋਈਆਂ ਇਨ੍ਹਾਂ ਚੋਰੀਆਂ ਨੂੰ ਲੈ ਕੇ ਪਿੰਡ ਵਾਸੀ ਸਦਮੇ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਮੋਟਰ 40-50 ਹਜਾਰ ਦੇ ਵਿਚਾਲੇ ਆਉਂਦੀ ਹੈ। ਪਰ ਚੋਰ ਜਾਂ ਨਸ਼ੇੜੀ ਲੋਕ ਇਨ੍ਹਾਂ ਨੂੰ ਚੁਰਾ ਕੇ 500-1000 ਵਿੱਚ ਵੇਚ ਦਿੰਦੇ ਹੋਣਗੇ। ਉਨ੍ਹਾਂ ਨੂੰ ਕੀ ਦਰਦ ਹੈ ਕਿ ਕਿਸਾਨ ਕਿਵੇਂ ਪੈਸੇ ਇੱਕਠੇ ਕਰਕੇ ਇਨ੍ਹਾਂ ਮੋਟਰਾਂ ਨੂੰ ਖਰੀਦਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਜਾਂ ਪੁਲਿਸ ਤੋਂ ਉਮੀਦ ਟੁੱਟਣ ਕਾਰਨ ਹੀ ਇਹ ਇੱਕ ਵਿਅੰਗ ਕੱਸਣ ਲਈ ਪੋਸਟਰ ਸੋਸ਼ਲ ਮੀਡੀਆ ‘ਤੇ ਪਾਇਆ ਸੀ।

 

Share This Article
Leave a Comment