ਸੂਬੇ ਦੇ ਮੁੱਖ ਮੰਤਰੀ ਭਲਕੇ ਕਰਨਗੇ ਕੋਵਿਡ ਰਿਵਿਊ ਮੀਟਿੰਗ

TeamGlobalPunjab
1 Min Read

ਚੰਡੀਗੜ੍ਹ: ਸੂਬੇ ‘ਚ  ਕੋਰੋਨਾ ਕਾਰਨ ਬੇਕਾਬੂ ਹੋ ਰਹੇ ਹਾਲਾਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਅੱਜ ਮੁੜ ਕੋਵਿਡ ਰਿਵਿਊ ਬੈਠਕ ਕਰਨ ਜਾ ਰਹੇ ਹਨ। ਜਿਸ ਵਿੱਚ ਸੂਬੇ ‘ਚ ਵਧ ਰਹੇ ਕੋਰੋਨਾ ਦੇ ਪ੍ਰਸਾਰ ‘ਤੇ ਕਾਬੂ ਪਾਉਣ ਲਈ ਚਰਚਾ ਕੀਤੀ ਜਾਵੇਗੀ।

ਮੁੱਖ ਮੰਤਰੀ ਦੀ ਇਹ ਬੈਠਕ ਦੁਪਹਿਰ 3 ਵਜੇ ਸ਼ੁਰੂ ਹੋ ਜਾਵੇਗੀ ਅਤੇ ਬੈਠਕ ‘ਚ ਸਿਹਤ ਮੰਤਰੀ ਬਲਬੀਰ ਸਿੱਧੂ ਸਣੇ ਹੋਰ ਉੱਚ ਅਧਿਕਾਰੀ ਸ਼ਾਮਲ ਹੋਣਗੇ। ਅੱਜ ਇਸ ਬੈਠਕ ‘ਚ ਸਰਕਾਰ ਵੱਡੇ ਫੈਸਲੇ ਵੀ ਲੈ ਸਕਦੀ ਹੈ ਕਿਉਂਕਿ ਸਰਕਾਰ ਵੱਲੋਂ ਹਰ ਰੋਜ਼ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਂਦੀਆਂ ਹਨ, ਪਰ ਇਸਦੇ ਦੇ ਬਾਵਜੂਦ ਵੀ ਕੋਰੋਨਾ ਦੀ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ।

ਦੱਸ ਦਈਏ ਕਿ ਪੰਜਾਬ ‘ਚ ਪਿਛਲੇ 24 ਘੰਟਿਆ ਦੌਰਾਨ 7300 ਦੇ ਲਗਭਗ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿੱਚੋਂ 150 ਦੇ ਕਰੀਬ ਮਰੀਜ਼ਾਂ ਦੀ ਕੋਰੋਨਾ ਜਾਨ ਵੀ ਚਲੀ ਗਈ।

Share this Article
Leave a comment