ਮੁੰਬਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇਕ ਵੱਡਾ ਹਾਦਸਾ ਹੋਣੋ ਟਲ ਗਿਆ। ਇਥੇ ਡੋਂਬਿਵਲੀ ਸਟੇਸ਼ਨ ਦੇ ਨੇੜੇ ਇੱਕ ਖਾਲੀ ਲੋਕਲ ਟ੍ਰੇਨ ਦਾ ਡੱਬਾ ਪਟੜੀ ਤੋਂ ਉਤਰ ਗਿਆ।ਹਾਲਾਂਕਿ ਇਸ ਘਟਨਾ ‘ਚ ਕਿਸੇ ਤਰਾਂ ਦੇ ਜਾਨੀ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਕਾਰਨ ਮੁੰਬਈ ਦੇ ਸਬਅਰਬਨ ਰੇਲ ਨੈੱਟਵਰਕ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ।
ਸੈਂਟਰਲ ਰੇਲਵੇ ਦੇ ਇੱਕ ਬੁਲਾਰੇ ਅਨੁਸਾਰ, ਹਾਦਸੇ ਦੇ ਸਮੇਂ ਟ੍ਰੇਨ ਖਾਲੀ ਸੀ, ਇਸ ਲਈ ਇਸ ਦੁਰਘਟਨਾ ਵਿੱਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਇਹ ਘਟਨਾ ਸਵੇਰੇ 8.09 ਵਜੇ ਵਾਪਰੀ ਜਦੋਂ ਲੋਕਲ ਟ੍ਰੇਨ ਕਲਵਾ ਕਾਰ ਸ਼ੈੱਡ ਤੋਂ ਕਲਿਆਣ ਵੱਲ ਜਾ ਰਹੀ ਸੀ। ਇਸੇ ਦੌਰਾਨ ਡੋਂਬਿਵਲੀ ਸਟੇਸ਼ਨ ਦੇ ਨੇੜੇ ਟ੍ਰੇਨ ਦਾ ਇੱਕ ਕੋਚ ਪਟਰੀ ਤੋਂ ਉਤਰ ਗਿਆ।
ਇਸ ਹਾਦਸੇ ਕਾਰਨ ਘੱਟੋ-ਘੱਟ ਤਿੰਨ ਲੋਕਲ ਟ੍ਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਉਨ੍ਹਾਂ ਨੂੰ ਰੋਕਣਾ ਪਿਆ। ਇਸ ਨਾਲ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਮਾਰਗ ਮੁੰਬਈ ਦੇ ਸਭ ਤੋਂ ਵਿਅਸਤ ਰੇਲ ਮਾਰਗਾਂ ਵਿੱਚੋਂ ਇੱਕ ਹੈ। ਇਹ ਘਟਨਾ ਸੈਂਟਰਲ ਰੇਲਵੇ ਦੇ ਮੁੰਬਈ ਸਬਅਰਬਨ ਨੈੱਟਵਰਕ ਦੀ ਮੁੱਖ ਲਾਈਨ ‘ਤੇ ਵਾਪਰੀ। ਇਹ ਲਾਈਨ ਮੁੰਬਈ ਮਹਾਨਗਰ ਵਿੱਚ ਸਥਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਨੂੰ ਠਾਣੇ ਅਤੇ ਰਾਏਗੜ੍ਹ ਵਰਗੇ ਆਸ-ਪਾਸ ਦੇ ਜ਼ਿਲ੍ਹਿਆਂ ਨਾਲ ਜੋੜਦੀ ਹੈ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਰੇਲ ਸੇਵਾਵਾਂ ‘ਤੇ ਅਸਰ ਪਿਆ ਅਤੇ ਕੁਝ ਸਮੇਂ ਲਈ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਹਾਲਾਂਕਿ, ਕਿਉਂਕਿ ਟ੍ਰੇਨ ਖਾਲੀ ਸੀ, ਇਸ ਲਈ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

