ਰੂਸ ਦਾ ਵੱਡਾ ਫੈਸਲਾ! 1 ਅਪ੍ਰੈਲ ਤੋਂ ਪੈਟਰੋਲ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

Global Team
3 Min Read

ਮਾਸਕੋ : ਰੂਸ ਸਰਕਾਰ ਨੇ ਸ਼ੁੱਕਰਵਾਰ ਨੂੰ 1 ਅਪ੍ਰੈਲ ਤੋਂ ਪੈਟਰੋਲ ਦੇ ਨਿਰਯਾਤ ‘ਤੇ ਪਾਬੰਦੀ ਦਾ ਐਲਾਨ ਕੀਤਾ, ਜਿਸਦਾ ਉਦੇਸ਼ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਵਿਸ਼ਵਵਿਆਪੀ ਬਾਜ਼ਾਰ ਵਿੱਚ ਉਥਲ-ਪੁਥਲ ਦੇ ਵਿਚਕਾਰ ਘਰੇਲੂ ਸਪਲਾਈ ਨੂੰ ਤਰਜੀਹ ਦੇਣਾ ਅਤੇ ਬਾਲਣ ਦੀਆਂ ਕੀਮਤਾਂ ਨੂੰ ਸਥਿਰ ਕਰਨਾ ਹੈ।

ਇਹ ਐਲਾਨ ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਦੀ ਪ੍ਰਧਾਨਗੀ ਹੇਠ ਘਰੇਲੂ ਪੈਟਰੋਲੀਅਮ ਉਤਪਾਦ ਬਾਜ਼ਾਰ ਦੀ ਸਥਿਤੀ ਦੀ ਸਮੀਖਿਆ ਲਈ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ। ਇਹ ਪਾਬੰਦੀ 31 ਜੁਲਾਈ ਤੱਕ ਲਾਗੂ ਰਹੇਗੀ।

ਨਾਲ ਹੀ ਨੋਵਾਕ ਨੇ ਕਿਹਾ ਕਿ ਮੱਧ ਪੂਰਬ ਵਿੱਚ ਚੱਲ ਰਹੀ ਇਜ਼ਰਾਈਲ-ਈਰਾਨ ਜੰਗ ਨੇ ਵਿਸ਼ਵ ਤੇਲ ਅਤੇ ਪੈਟਰੋਲੀਅਮ ਉਤਪਾਦਨ ਬਾਜ਼ਾਰ ਵਿੱਚ ਅਸਥਿਰਤਾ ਵਧਾ ਦਿੱਤੀ ਹੈ, ਜਿਸ ਕਾਰਨ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆ ਰਹੇ ਹਨ। ਰੂਸ ਰੋਜ਼ਾਨਾ 1.2 ਤੋਂ 1.7 ਲੱਖ ਬੈਰਲ ਪੈਟਰੋਲ ਨਿਰਯਾਤ ਕਰਦਾ ਹੈ। ਨਿਰਯਾਤ ਰੋਕਣ ਨਾਲ ਚੀਨ, ਤੁਰਕੀ, ਬ੍ਰਾਜ਼ੀਲ, ਅਫਰੀਕਾ ਅਤੇ ਸਿੰਗਾਪੁਰ ਵਰਗੇ ਦੇਸ਼ਾਂ ‘ਤੇ ਅਸਰ ਪੈ ਸਕਦਾ ਹੈ। ਇਹ ਦੇਸ਼ ਰੂਸੀ ਤੇਲ ਉਤਪਾਦਾਂ ਦੇ ਵੱਡੇ ਖਰੀਦਦਾਰ ਹਨ।

ਭਾਰਤ ‘ਤੇ ਇਸ ਦਾ ਅਸਰ ਘੱਟ ਹੋਵੇਗਾ ਕਿਉਂਕਿ ਉਹ ਪੈਟਰੋਲ ਨਹੀਂ, ਸਗੋਂ ਕੱਚਾ ਤੇਲ ਖਰੀਦਦਾ ਹੈ। ਮੀਟਿੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਘਰੇਲੂ ਬਾਲਣ ਦੀਆਂ ਕੀਮਤਾਂ ਨੂੰ ਅਨੁਮਾਨਿਤ ਪੱਧਰ ਤੋਂ ਵੱਧਣ ਤੋਂ ਰੋਕਣ ਲਈ ਨਿਰਧਾਰਤ ਉਦੇਸ਼ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਐਕਸਪਰਟਸ ਦਾ ਮੰਨਣਾ ਹੈ ਕਿ ਭਾਰਤ ਸਿੱਧੇ ਤੌਰ ‘ਤੇ ਪੈਟਰੋਲ ਵਰਗੇ ਤਿਆਰ ਬਾਲਣ ‘ਤੇ ਜ਼ਿਆਦਾ ਨਿਰਭਰ ਨਹੀਂ ਹੈ, ਸਗੋਂ ਕੱਚੇ ਤੇਲ ‘ਤੇ ਨਿਰਭਰ ਹੈ। ਭਾਰਤ ਆਪਣੀ ਲੋੜ ਦਾ ਕਰੀਬ 80% ਕੱਚਾ ਤੇਲ ਆਯਾਤ ਕਰਦਾ ਹੈ, ਜਿਸ ਵਿੱਚੋਂ ਲਗਭਗ 20% ਰੂਸ ਤੋਂ ਆਉਂਦਾ ਹੈ ਭਾਰਤ ਬਹੁਤ ਘੱਟ ਮਾਤਰਾ ਵਿੱਚ ਪੈਟਰੋਲ ਜਾਂ ਹੋਰ ਤਿਆਰ ਬਾਲਣ ਆਯਾਤ ਕਰਦਾ ਹੈ। ਇਸ ਦੀ ਬਜਾਏ ਦੇਸ਼ ਆਪਣੇ ਵੱਡੇ ਰਿਫਾਈਨਰੀ ਨੈੱਟਵਰਕ ਰਾਹੀਂ ਕੱਚੇ ਤੇਲ ਨੂੰ ਖੁਦ ਪ੍ਰੋਸੈਸ ਕਰਦਾ ਹੈ। ਇਹੀ ਕਾਰਨ ਹੈ ਕਿ ਰੂਸ ਦੇ ਪੈਟਰੋਲ ਨਿਰਯਾਤ ‘ਤੇ ਲੱਗੀ ਰੋਕ ਦਾ ਭਾਰਤ ‘ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment