ਦੁਬਈ ‘ਚ ਫਸਿਆ ਮਾਨਸਾ ਦਾ ਨਵ-ਵਿਆਹਿਆ ਜੋੜਾ! ਸੁਰੱਖਿਅਤ ਵਾਪਸੀ ਲਈ ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ

Global Team
2 Min Read

ਚੰਡੀਗੜ੍ਹ : ਈਰਾਨ – ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਹਵਾਈ ਆਵਾਜਾਈ ‘ਤੇ ਵੀ ਪੈ ਰਿਹਾ ਹੈ। ਦੁਬਈ ਤੋਂ ਆਉਣ ਜਾਣ ਵਾਲੀਆਂ ਕਾਫੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਲੋਕ ਓਥੇ ਫਸੇ ਹੋਏ ਹਨ।

ਤਾਜ਼ਾ ਜਾਣਕਾਰੀ ਅਨੁਸਾਰ ਮਾਨਸਾ ਦੇ ਸਰਦੂਲਗੜ੍ਹ ਤੋਂ ਹਨੀਮੂਨ ਮਨਾਉਣ ਦੁਬਈ ਗਿਆ ਨਵ-ਵਿਆਹਿਆ ਜੋੜਾ ਵੀ ਇਜ਼ਰਾਈਲ-ਈਰਾਨ ਜੰਗ ਕਾਰਨ ਉੱਥੇ ਫਸ ਗਿਆ। ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਵਾਪਸੀ ਦੀ ਫਲਾਈਟ 3 ਮਾਰਚ ਨੂੰ ਸੀ, ਪਰ ਉਡਾਣ ਰੱਦ ਹੋਣ ਕਾਰਨ ਉਹ ਘਰ ਨਹੀਂ ਪਰਤ ਪਾ ਰਹੇ ਹਨ।

ਗੁਰਪ੍ਰੀਤ ਨੇ ਫ਼ੋਨ ਕਰਕੇ ਪਰਿਵਾਰ ਨੂੰ ਆਪਣੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ ਹੈ, ਪਰ ਹਾਲਾਤ ਨੂੰ ਲੈ ਕੇ ਪਰਿਵਾਰ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ। ਗੁਰਪ੍ਰੀਤ ਦੇ ਪਿਤਾ ਗੁਰਜੰਟ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਅਸੀਂ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਟੀਵੀ ਚਲਾ ਲੈਂਦੇ ਹਾਂ ਅਤੇ ਸਾਰਾ ਦਿਨ ਖ਼ਬਰਾਂ ‘ਤੇ ਨਜ਼ਰ ਰਹਿੰਦੀ ਹੈ। ਹਰ ਨਵੀਂ ਅਪਡੇਟ ਦੇ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਜਦੋਂ ਤੱਕ ਉਹ ਘਰ ਨਹੀਂ ਪਰਤ ਆਉਂਦੇ, ਚੈਨ ਨਹੀਂ ਆਵੇਗਾ। ਪਰਿਵਾਰ ਦੇ ਹੋਰ ਮੈਂਬਰ ਵੀ ਲਗਾਤਾਰ ਅਰਦਾਸ ਕਰ ਰਹੇ ਹਨ ਕਿ ਹਾਲਾਤ ਜਲਦੀ ਆਮ ਵਰਗੇ ਹੋਣ ਅਤੇ ਉਡਾਣਾਂ ਬਹਾਲ ਹੋਣ ਤਾਂ ਜੋ ਉਨ੍ਹਾਂ ਦਾ ਪੁੱਤਰ-ਨੂੰਹ ਸਹੀ-ਸਲਾਮਤ ਘਰ ਪਰਤ ਸਕਣ।

ਗੁਰਜੰਟ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੁਬਈ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਵੀ ਸੰਕਟ ਦੇ ਸਮੇਂ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਹੈ, ਉਵੇਂ ਹੀ ਇਸ ਵਾਰ ਵੀ ਜਲਦੀ ਕਦਮ ਚੁੱਕੇ ਜਾਣੇ ਚਾਹੀਦੇ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment