ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ਦੇ ਉਪਨਗਰ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਜਿਸਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇੱਕ ਸ਼ੱਕੀ ਪ੍ਰਵਾਸੀ ‘ਮਰੀਨਾ’ ਨਾਮ ਦੀ ਔਰਤ ਨੂੰ ਲੱਭਦੇ ਹੋਏ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਘੁੰਮਦਾ ਰਿਹਾ ਅਤੇ ਗਲਤ ਫਲੈਟ ਵਿੱਚ ਦਾਖਲ ਹੋ ਗਿਆ ਅਤੇ ਇੱਕ ਮਾਸੂਮ ਔਰਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਗੁਆਂਢੀ ਉਸਦੀ ਮਦਦ ਲਈ ਦੌੜੇ ਅਤੇ ਦੋਸ਼ੀ ਸੱਤਵੀਂ ਮੰਜ਼ਿਲ ਤੋਂ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ ਹੈ।
ਕਥਿਤ ਤੌਰ ‘ਤੇ ਹਮਲਾਵਰ ਨੇ ਔਰਤ ਦਾ ਗਲਾ ਘੁੱਟ ਦਿੱਤਾ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਪਰ ਜਦੋਂ ਉਸਨੇ 15 ਮਿੰਟਾਂ ਤੱਕ ਚੀਕਿਆ, ਤਾਂ ਗੁਆਂਢੀ ਭੱਜ ਕੇ ਆਏ ਅਤੇ ਉਸਨੂੰ ਬਚਾਇਆ। ਹਮਲਾਵਰ ਫਿਰ ਭੱਜ ਗਿਆ, ਸੱਤਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਤਿਲਕ ਗਿਆ ਅਤੇ ਡਿੱਗ ਕੇ ਉਸਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ 11 ਵਜੇ ਮਾਸਕੋ ਦੇ ਦੱਖਣੀ ਉਪਨਗਰ ਲੈਨਿਨਸਕੀ ਜ਼ਿਲ੍ਹੇ ਵਿੱਚ ਇੱਕ ਪੁਰਾਣੀ ਅਪਾਰਟਮੈਂਟ ਇਮਾਰਤ ਵਿੱਚ ਵਾਪਰੀ ਹੈ।
ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਸ਼ੀ ਨੂੰ 7ਵੀਂ ਮੰਜ਼ਿਲ ਤੋਂ ਡਿੱਗਦੇ ਹੋਏ ਦਿਖਾਇਆ ਗਿਆ ਹੈ। ਸਥਾਨਿਕ ਪੁਲਿਸ ਦੇ ਅਨੁਸਾਰ, ਹਮਲਾਵਰ ਦੀ ਪਛਾਣ ਅਲੀਸ਼ੇਰ ਖਾਨ ਵਜੋਂ ਹੋਈ ਹੈ, ਜੋ ਕਿ 32 ਸਾਲਾ ਉਜ਼ਬੇਕਿਸਤਾਨੀ ਨਾਗਰਿਕ ਹੈ ਅਤੇ ਰੂਸ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਹੈ। ਗਵਾਹਾਂ ਦੇ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਖਾਨ ਸ਼ਾਮ ਤੋਂ ਹੀ ਇਮਾਰਤ ਦੇ ਗਲਿਆਰਿਆਂ ਵਿੱਚ ਘੁੰਮ ਰਿਹਾ ਸੀ, ਦਰਵਾਜ਼ੇ ਖੜਕਾਉਂਦਾ ਰਿਹਾ ਸੀ ਅਤੇ “ਮਰੀਨਾ” ਨਾਮ ਦੀ ਇੱਕ ਔਰਤ ਨੂੰ ਬੁਲਾ ਰਿਹਾ ਸੀ, ਜੋ ਉਸਦੀ ਪੁਰਾਣੀ ਜਾਣ-ਪਛਾਣ ਜਾਂ ਕਥਿਤ ਪ੍ਰੇਮਿਕਾ ਹੋ ਸਕਦੀ ਸੀ। ਰਾਤ ਦੇ ਹਨੇਰੇ ਵਿੱਚ, ਛੇਵੀਂ ਮੰਜ਼ਿਲ ‘ਤੇ ਰਹਿਣ ਵਾਲੀ 45 ਸਾਲਾ ਓਲਗਾ ਇਵਾਨੋਵਾ ਨੇ ਦਰਵਾਜ਼ਾ ਖੋਲ੍ਹਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ, ਖਾਨ ਅੰਦਰ ਆਇਆ। ਉਸਨੇ ਓਲਗਾ ਨੂੰ ਕੰਧ ਨਾਲ ਚਿਪਕਾਇਆ, ਉਸਦਾ ਗਲਾ ਘੁੱਟਿਆ, ਅਤੇ ਧਮਕੀ ਦਿੱਤੀ, “ਤੂੰ ਮਰੀਨਾ ਹੈਂ! ਮੈਂ ਤੈਨੂੰ ਮਾਰ ਦਿਆਂਗਾ!
🚨⚡️ Terrifying incident in the suburbs of Moscow:
In an area in the suburbs of Moscow, a strange immigrant broke into an apartment that didn’t belong to him after wandering between the apartments looking for a woman named “Marina”.
And as soon as one of the doors was opened,… pic.twitter.com/HEMwrnq0FP
— RussiaNews 🇷🇺 (@mog_russEN) November 15, 2025
ਓਲਗਾ ਨੇ ਕਿਹਾ ਮੈਂ ਚੀਕਾਂ ਮਾਰਦੀ ਰਹੀ, ਪਰ ਉਸਦੀ ਪਕੜ ਇੰਨੀ ਸਖ਼ਤ ਸੀ ਕਿ ਸਾਹ ਲੈਣਾ ਔਖਾ ਸੀ। ਮੈਂ ਸੋਚਿਆ, ‘ਇਹ ਮੇਰਾ ਅੰਤ ਹੈ । 15 ਮਿੰਟ ਦੇ ਸੰਘਰਸ਼ ਦੌਰਾਨ ਓਲਗਾ ਦੀਆਂ ਚੀਕਾਂ ਫਰਸ਼ ‘ਤੇ ਗੂੰਜਦੀਆਂ ਰਹੀਆਂ।ਪਹਿਲਾਂ ਤਾਂ ਗੁਆਂਢੀ ਡਰ ਗਏ, ਪਰ ਜਦੋਂ ਚੀਕਾਂ ਉੱਚੀਆਂ ਹੋ ਗਈਆਂ, ਤਾਂ ਸੱਤਵੀਂ ਮੰਜ਼ਿਲ ਦੇ ਨਿਵਾਸੀ ਵਿਕਟਰ ਪੈਟਰੋਵ ਅਤੇ ਉਸਦੀ ਪਤਨੀ, ਨਾਦੀਆ ਨੇ ਦਰਵਾਜ਼ਾ ਤੋੜ ਦਿੱਤਾ। ਉਹ ਅੰਦਰ ਗਏ ਅਤੇ ਖਾਨ ਨੂੰ ਪਿੱਛੇ ਧੱਕ ਦਿੱਤਾ। ਵਿਕਟਰ ਨੇ ਓਲਗਾ ਨੂੰ ਬਚਾਉਂਦੇ ਹੋਏ ਕਿਹਾ ਅਸੀਂ ਉਸਨੂੰ ਫੜ ਲਿਆ ਪਰ ਉਹ ਪਾਗਲਾਂ ਵਾਂਗ ਸੰਘਰਸ਼ ਕਰ ਰਿਹਾ ਸੀ । ਖਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਬਾਲਕੋਨੀ ਵੱਲ ਭੱਜਿਆ। ਉਹ ਰੇਲਿੰਗ ‘ਤੇ ਚੜ੍ਹ ਗਿਆ ਅਤੇ ਕਿਨਾਰੇ ਨਾਲ ਲਟਕ ਗਿਆ।
ਦੱਸਿਆ ਜਾ ਰਿਹਾ ਹੈ ਕਿ ਓਲਗਾ ਦੇ ਗੁਆਂਢੀਆਂ ਨੇ ਦੋਸ਼ੀ ਨੂੰ ਖਿੜਕੀ ਰਾਹੀਂ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਹੱਥ ਮੀਂਹ ਨਾਲ ਭਰੀ ਬਾਲਕੋਨੀ ‘ਤੇ ਫਿਸਲ ਗਿਆ। ਖਾਨ ਸੱਤਵੀਂ ਮੰਜ਼ਿਲ ਤੋਂ ਡਿੱਗ ਪਿਆ ਅਤੇ ਉਸਦੀ ਤੁਰੰਤ ਮੌਤ ਹੋ ਗਈ। ਉਸਦੀ ਲਾਸ਼ ਹੇਠਾਂ ਸੜਕ ‘ਤੇ ਖੜੀ ਇੱਕ ਕਾਰ ‘ਤੇ ਡਿੱਗ ਗਈ, ਜਿਸ ਨਾਲ ਉਸਨੂੰ ਨੁਕਸਾਨ ਪਹੁੰਚਿਆ। ਪੁਲਿਸ ਅਤੇ ਐਂਬੂਲੈਂਸ ਦੇ ਕਰਮਚਾਰੀ ਤੁਰੰਤ ਪਹੁੰਚ ਗਏ। ਓਲਗਾ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਹ ਸਦਮੇ ਵਿੱਚ ਹੈ। ਡਾਕਟਰਾਂ ਨੇ ਮਨੋਵਿਗਿਆਨਕ ਸਲਾਹ ਦੀ ਸਿਫਾਰਸ਼ ਕੀਤੀ ਹੈ। ਸਥਾਨਕ ਪੁਲਿਸ ਮੁਖੀ ਇਵਾਨ ਕੋਵਾਲੇਵ ਨੇ ਕਿਹਾ ਹਮਲਾਵਰ ਕੋਲ ਕੋਈ ਹਥਿਆਰ ਨਹੀਂ ਸਨ, ਪਰ ਉਹ ਮਾਨਸਿਕ ਤੌਰ ‘ਤੇ ਅਸਥਿਰ ਜਾਪਦਾ ਸੀ। ਅਸੀਂ ‘ਮਰੀਨਾ’ ਦੀ ਭਾਲ ਕਰ ਰਹੇ ਹਾਂ ।

