ਤਾਲਿਬਾਨ ਦਾ ਦਾਅਵਾ: 3 ਮਹੀਨੇ ਅੰਦਰ ISIS ਦੇ 600 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

TeamGlobalPunjab
1 Min Read

ਨਿਊਜ਼ ਡੈਸਕ: ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਬੀਤੇ ਤਿੰਨ ਮਹੀਨੇ ਵਿੱਚ ਦੇਸ਼ਭਰ ਤੋਂ ਇਸਲਾਮਿਕ ਸਟੇਟ ਦੇ ਘੱਟੋਂ-ਘੱਟ 600 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ‘ਚੋਂ ਕਈ ਅੱਤਵਾਦੀ ਸੰਗਠਨ ਦੇ ਚੋਟੀ ਦੇ ਮੈਂਬਰ ਹਨ। ਸਥਾਨਕ ਨਿਊਜ਼ ਵੈਬਸਾਈਟ ਮੁਤਾਬਕ, ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਖੂਫੀਆ ਵਿਭਾਗ ਦੇ ਬੁਲਾਰੇ ਖਲੀਲ ਹਮਰਾਜ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਸਨ।

ਹਮਰਾਜ ਨੇ ਦੱਸਿਆ, ‘ਕਾਬੂ ਕੀਤੇ ਗਏ ਲੋਕਾਂ ਵਿੱਚ ਕੁੱਝ ਚੋਟੀ ਦੇ ਮੈਂਬਰ ਵੀ ਸ਼ਾਮਲ ਹਨ, ਜੋ ਹੁਣ ਜੇਲ੍ਹਾਂ ਵਿੱਚ ਹਨ।’ ਇਸ ਸਾਲ ਅਗਸਤ ਮਹੀਨੇ ਵਿੱਚ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਇਸਲਾਮਿਕ ਸਟੇਟ ਨੇ ਜੰਗ ਨਾਲ ਤਬਾਹ ਹੋਏ ਦੇਸ਼ ਵਿੱਚ ਕਈ ਖਤਰਨਾਕ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਵਲੋਂ ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਤੱਕ ਲਈ ਗਈ ਹੈ।

ਇਸ ਅੱਤਵਾਦੀ ਸੰਗਠਨ ਨੇ ਹਾਲ ਹੀ ਵਿੱਚ 2 ਨਵੰਬਰ ਨੂੰ ਕਾਬੁਲ ਦੇ ਇੱਕ ਆਰਮੀ ਹਸਪਤਾਲ ‘ਤੇ ਹਮਲਾ ਕੀਤਾ ਸੀ। ਹਮਲਾਵਰ ਨੇ ਹਸਪਤਾਲ ਦੇ ਦਰਵਾਜ਼ੇ ਤੇ ਇੱਕ ਆਤਮਘਾਤੀ ਬੰਬ ਨਾਲ ਖੁਦ ਨੂੰ ਉਡਾ ਲਿਆ ਸੀ।

Share this Article
Leave a comment