ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਕ ਚੋਣ ਰੈਲੀ ਵਿੱਚ ਕਾਂਗਰਸ ਤੇ ਉਸਦੇ ਸਹਿਯੋਗੀਆਂ ਨੂੰ ਬਿਹਾਰੀਆਂ ਨੂੰ ਅਪਮਾਨ ਕਰਨ ਦਾ ਸਿੱਧਾ ਇਲਜ਼ਾਮ ਲਗਾਇਆ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਪੁਰਾਣੇ ਵਿਵਾਦਤ ਬਿਆਨ ਨੂੰ ਯਾਦ ਕਰਵਾਇਆ।
“ਬਿਆਨ ‘ਤੇ ਤਾੜੀਆਂ ਵਜਾ ਰਹੇ ਸੀ ਕਾਂਗਰਸ ਸਾਂਸਦ”
ਮੋਦੀ ਨੇ ਰੈਲੀ ਵਿੱਚ ਮੌਜੂਦ ਲੋਕਾਂ ਨੂੰ ਚੰਨੀ ਦਾ ਉਹ ਬਿਆਨ ਸੁਣਾਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ: “ਬਿਹਾਰ ਦੇ ਲੋਕਾਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੀਦਾ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਸ ਸਮੇਂ ਮੰਚ ‘ਤੇ ਬੈਠੇ ਇੱਕ ਸੀਨੀਅਰ ਕਾਂਗਰਸ ਸਾਂਸਦ ਨੇ ਇਸ ਬਿਆਨ ਦੇ ਸਮਰਥਨ ਵਿੱਚ ਤਾੜੀਆਂ ਵਜਾਈਆਂ ਸਨ।
“ਡੀਐੱਮਕੇ ਨੇ ਵੀ ਕੀਤਾ ਬਿਹਾਰੀਆਂ ਦਾ ਅਪਮਾਨ”
ਮੋਦੀ ਨੇ ਇਹ ਮੁੱਦਾ ਕਾਂਗਰਸ ਦੇ ਹੋਰ ਸਹਿਯੋਗੀਆਂ ਤੱਕ ਵਧਾਇਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਉਸਦੇ ਸਹਿਯੋਗੀ ਬਿਹਾਰ ਦੇ ਲੋਕਾਂ ਦਾ ਲਗਾਤਾਰ ਅਪਮਾਨ ਕਰ ਰਹੇ ਹਨ। ਤੇਲੰਗਾਨਾ ਤੇ ਕਰਨਾਟਕ ਵਿੱਚ ਕਾਂਗਰਸ ਆਗੂਆਂ ਨੇ ਬਿਹਾਰੀਆਂ ਨੂੰ ਨਿਸ਼ਾਨਾ ਬਣਾਇਆ। ਤਾਮਿਲਨਾਡੂ ਵਿੱਚ ਡੀਐੱਮਕੇ ਨੇਤਾਵਾਂ ਨੇ ਬਿਹਾਰੀਆਂ ਨਾਲ ਭੇਦਭਾਵ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

