ਨਿਊਜ਼ ਡੈਸਕ: 14 ਅਗਸਤ 2025 ਨੂੰ, ਪਾਕਿਸਤਾਨ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਵੀਂ ਆਰਮੀ ਰਾਕੇਟ ਫੋਰਸ ਕਮਾਂਡ (ARFC) ਬਣਾਉਣ ਦਾ ਐਲਾਨ ਕੀਤਾ। ਇਹ ਫੈਸਲਾ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੀਆਂ ਮਿਜ਼ਾਈਲ ਹਮਲਿਆਂ ਅੱਗੇ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਪੂਰਨ ਨਕਾਮੀ ਤੋਂ ਬਾਅਦ ਆਇਆ ਹੈ।
ਆਪਰੇਸ਼ਨ ਸਿੰਧੂਰ ਦੀ
ਆਪਰੇਸ਼ਨ ਸਿੰਧੂਰ ਦੌਰਾਨ, ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ—ਲਸ਼ਕਰ-ਏ-ਤਾਇਬਾ ਦੇ ਮੁਰੀਦਕੇ ਅਤੇ ਜੈਸ਼-ਏ-ਮੁਹੰਮਦ ਦੇ ਬਹਾਵਲਪੁਰ ਸਥਿਤ ਹੈੱਡਕੁਆਰਟਰ ਨੂੰ ਮਿਜ਼ਾਈਲ ਹਮਲਿਆਂ ਨਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਨ੍ਹਾਂ ਹਮਲਿਆਂ ਵਿੱਚ ਭਾਰਤੀ ਹਵਾਈ ਸੈਨਾ ਦੇ ਰਾਫੇਲ ਲੜਾਕੂ ਜਹਾਜ਼ਾਂ ਅਤੇ ਸੁਖੋਈ ਜਹਾਜ਼ਾਂ ਨੇ ਬ੍ਰਹਮੋਸ ਮਿਜ਼ਾਈਲਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨੂੰ ਪਾਕਿਸਤਾਨ ਦੀ ਕੋਈ ਵੀ ਹਵਾਈ ਰੱਖਿਆ ਪ੍ਰਣਾਲੀ ਨਾ ਤਾਂ ਖੋਜ ਸਕੀ ਅਤੇ ਨਾ ਹੀ ਰੋਕ ਸਕੀ।
ਪਾਕਿਸਤਾਨ ਨੇ ਜਵਾਬੀ ਕਾਰਵਾਈ ਵਜੋਂ ਫਤਿਹ ਮਿਜ਼ਾਈਲ ਦੀ ਵਰਤੋਂ ਕੀਤੀ, ਪਰ ਭਾਰਤ ਦੀ MR-SAM (ਬਰਾਕ-8) ਮਿਜ਼ਾਈਲ ਨੇ ਇਸ ਨੂੰ ਸਿਰਸਾ ਦੇ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਇਸ ਨਕਾਮੀ ਨੇ ਪਾਕਿਸਤਾਨ ਦੀ ਮਿਜ਼ਾਈਲ ਅਤੇ ਹਵਾਈ ਰੱਖਿਆ ਪ੍ਰਣਾਲੀਆਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ।
ਨਵੀਂ ਰਾਕੇਟ ਫੋਰਸ ਕਮਾਂਡ
ਸ਼ਾਹਬਾਜ਼ ਸ਼ਰੀਫ ਨੇ ਐਲਾਨ ਕੀਤਾ ਕਿ ਨਵੀਂ ਆਰਮੀ ਰਾਕੇਟ ਫੋਰਸ ਕਮਾਂਡ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਰਾਕੇਟ ਫੋਰਸ ਦੀ ਤਰਜ ‘ਤੇ ਬਣਾਈ ਜਾਵੇਗੀ। ਚੀਨ ਦੀ PLA ਰਾਕੇਟ ਫੋਰਸ ਇੱਕ ਵੱਖਰੀ ਸ਼ਾਖਾ ਹੈ, ਜੋ ਛੋਟੀ, ਮੱਧ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਪਾਕਿਸਤਾਨ ਦੀ ਇਹ ਨਵੀਂ ਕਮਾਂਡ ਵੀ ਸਮਾਨ ਤਰੀਕੇ ਨਾਲ ਮਿਜ਼ਾਈਲ ਸੰਚਾਲਨ ਨੂੰ ਕੇਂਦਰਿਤ ਕਰੇਗੀ।
ਹਾਲਾਂਕਿ, ਪਾਕਿਸਤਾਨ ਦੀ ਫੌਜ ਵਿੱਚ ਅਜੇ ਤੱਕ ਕੋਈ ਪੂਰਨ ਕਮਾਂਡ ਸਿਸਟਮ ਨਹੀਂ ਹੈ। ਛੋਟੇ ਭੂਗੋਲਿਕ ਖੇਤਰਫਲ ਕਾਰਨ, ਪਾਕਿਸਤਾਨੀ ਫੌਜ ਕੋਰ-ਫਾਰਮੇਸ਼ਨ ‘ਤੇ ਅਧਾਰਤ ਹੈ, ਜਦਕਿ ਭਾਰਤੀ ਫੌਜ ਸੱਤ ਵੱਖ-ਵੱਖ ਕਮਾਂਡਾਂ ਅਧੀਨ ਕੰਮ ਕਰਦੀ ਹੈ, ਜਿਨ੍ਹਾਂ ਵਿੱਚੋਂ ਸਿਖਲਾਈ ਕਮਾਂਡ ਨੂੰ ਛੱਡ ਕੇ ਬਾਕੀ ਸਾਰੀਆਂ ਆਪਰੇਸ਼ਨਲ ਕਮਾਂਡ ਹਨ।
ਪਾਕਿਸਤਾਨ ਦੀਆਂ ਚੁਣੌਤੀਆਂ
ਪਾਕਿਸਤਾਨ ਦੀ ਵਿੱਤੀ ਹਾਲਤ ਪਹਿਲਾਂ ਹੀ ਖਸਤਾ ਹੈ। ਫੌਜ ਨੂੰ ਟੈਂਕ ਚਲਾਉਣ ਲਈ ਤੇਲ ਅਤੇ ਸਿਖਲਾਈ ਲਈ ਗੋਲਾ-ਬਾਰੂਦ ਦੀ ਵੀ ਕਮੀ ਹੈ। ਅਜਿਹੇ ਵਿੱਚ ਨਵੀਂ ਰਾਕੇਟ ਫੋਰਸ ਕਮਾਂਡ ਸਥਾਪਤ ਕਰਨਾ ਪਾਕਿਸਤਾਨ ਲਈ ਵੱਡੀ ਚੁਣੌਤੀ ਹੋ ਸਕਦਾ ਹੈ।