ਕੈਪਿਟਲ ਹਿੱਲ ਹਮਲੇ ਦੀ ਜਾਂਚ ਕਰਨ ਵਾਲਾ ਅਧਿਕਾਰੀ ਬਿਨਾਂ ਵਜ੍ਹਾ ਬਰਖਾਸਤ

Global Team
2 Min Read

ਵਾਸ਼ਿੰਗਟਨ: 6 ਜਨਵਰੀ 2021 ਨੂੰ ਅਮਰੀਕੀ ਸੰਸਦ ਕੈਪਿਟਲ ਹਿੱਲ ‘ਤੇ ਹੋਏ ਹਿੰਸਕ ਹਮਲੇ ਦੀ ਗੂੰਜ ਮੁੜ ਇੱਕ ਵਾਰ ਸੁਣਾਈ ਦੇ ਰਹੀ ਹੈ। ਇਸ ਹਮਲੇ ਵਿੱਚ ਸ਼ਾਮਲ ਟਰੰਪ ਸਮਰਥਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਲੇ  ਮਾਈਕਲ ਗੋਰਡਨ ਨੇ ਆਪਣੀ ਨੌਕਰੀ ਤੋਂ ਬਰਖਾਸਤਗੀ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਿਆ ਹੈ।

ਗੋਰਡਨ ਨੇ ਸੰਘੀ ਸਰਕਾਰ, ਨਿਆਂ ਵਿਭਾਗ ਅਤੇ ਰਾਸ਼ਟਰਪਤੀ ਦਫ਼ਤਰ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਦੱਸਿਆ ਕਿ 27 ਜੂਨ ਨੂੰ ਉਨ੍ਹਾਂ ਨੂੰ ਬਿਨਾਂ ਕਿਸੇ ਵਾਜਬ ਕਾਰਨ ਦੇ ਬਰਖਾਸਤ ਕਰ ਦਿੱਤਾ ਗਿਆ, ਹਾਲਾਂਕਿ ਉਨ੍ਹਾਂ ਦੇ ਕੰਮ ਦੀ ਸਰਾਹਣਾ ਕੀਤੀ ਗਈ ਸੀ।

ਟਰੰਪ ਦੇ ਵਿਰੋਧ ‘ਚ 3 ਅਧਿਕਾਰੀਆਂ ਵੱਲੋਂ ਕੇਸ

ਇਸ ਮੁਕੱਦਮੇ ਵਿੱਚ ਦੋ ਹੋਰ ਅਧਿਕਾਰੀ ਪੈਟ੍ਰਿਸ਼ੀਆ ਹਾਰਟਮੈਨ ਅਤੇ ਜੋਸੈਫ ਟਿਰੇਲ ਵੀ ਸ਼ਾਮਿਲ ਹਨ। ਹਾਰਟਮੈਨ ਡਿਸਟ੍ਰਿਕਟ ਆਫ ਕੋਲੰਬੀਆ ਵਿੱਚ ਯੂ.ਐੱਸ. ਅਟਾਰਨੀ ਦਫ਼ਤਰ ਵਿੱਚ ਪਬਲਿਕ ਅਫੇਅਰਜ਼ ਅਧਿਕਾਰੀ ਸਨ, ਜਦਕਿ ਟਿਰੇਲ ਨਿਆਂ ਵਿਭਾਗ ਦੇ ਇਥਿਕਸ ਵਿਭਾਗ ਦੇ ਮੁਖੀ। ਇਹ ਤਿੰਨੋ ਪਹਿਲੇ ਲੋਕ ਹਨ, ਜਿਨ੍ਹਾਂ ਨੇ ਜਨਵਰੀ 2025 ਵਿੱਚ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਆਏ ਸੰਭਾਵਿਤ ਸਿਆਸੀ ਦਖਲਅੰਦਾਜ਼ੀ ਵਿਰੁੱਧ ਖੁੱਲ੍ਹ ਕੇ ਅਵਾਜ਼ ਬੁਲੰਦ ਕੀਤੀ ਹੈ।

ਬਿਨਾਂ ਵਜ੍ਹਾ ਦੱਸੇ ਗੋਰਡਨ ਨੂੰ ਹਟਾਇਆ ਗਿਆ

47 ਸਾਲਾ ਗੋਰਡਨ ਨੇ ਦੱਸਿਆ ਕਿ ਉਨ੍ਹਾਂ ਨੂੰ ਬਰਖਾਸਤ ਕਰਨ ਤੋਂ ਦੋ ਦਿਨ ਪਹਿਲਾਂ ਹੀ ਇੱਕ ਕਾਮਕਾਜੀ ਰਿਪੋਰਟ ਦਿੱਤੀ ਗਈ ਸੀ, ਜਿਸ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਭ ਤੋਂ ਵਧੀਆ ਦਰਜਾ ਦਿੱਤਾ ਗਿਆ। ਪਰ ਉਸ ਤੋਂ ਬਾਅਦ ਇੱਕ ਪੰਨੇ ਦਾ ਬਰਖਾਸਤਗੀ ਪੱਤਰ ਭੇਜ ਦਿੱਤਾ ਗਿਆ ਜਿਸ ‘ਤੇ ਨਿਆਂ ਵਿਭਾਗ ਦੀ ਸੀਨੀਅਰ ਅਧਿਕਾਰੀ ਪਾਮ ਬਾਂਡੀ ਦੇ ਦਸਤਖਤ ਸਨ। ਇਹ ਕੇਸ ਨਿਆਂ ਪ੍ਰਣਾਲੀ ਵਿੱਚ ਸਿਆਸੀ ਦਖਲ ਅਤੇ ਬਦਲੇ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।

Share This Article
Leave a Comment