CANADA ELECTION RESULTS : ਇਸ ਵਾਰ ਵੀ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, ਪੰਜਾਬ ਨਾਲ ਸਬੰਧਤ ਸਭ ਤੋਂ ਵੱਧ ਜੇਤੂ ਉਮੀਦਵਾਰ ਲਿਬਰਲ ਪਾਰਟੀ ਤੋਂ

TeamGlobalPunjab
2 Min Read

ਓਟਾਵਾ : ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਤੋਂ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ, ਪਰ ਇਸ ਵਾਰ ਵੀ ਉਹ ਬਹੁਮਤ ਦਾ ਅੰਕੜਾ ਹਾਸਲ ਨਹੀਂ ਕਰ ਸਕੀ। ਲਿਬਰਲ ਪਾਰਟੀ ਨੂੰ ਇਸ ਵਾਰ 158 ਸੀਟਾਂ ਮਿਲੀਆਂ ਹਨ । ਇਸ ਵਾਰ ਉਸ ਨੂੰ 2019 ਦੀਆਂ ਫੈਡਰਲ ਚੋਣਾਂ ਮੁਕਾਬਲੇ ਸਿਰਫ਼ 1 ਸੀਟ ਦਾ ਫਾਇਦਾ ਹੋਇਆ ਹੈ।

ਇਸ ਵਾਰ ਦੀਆਂ ਫੈਡਰਲ ਚੋਣਾਂ ਵਿਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿੱਚ ਸਨ। ਵੱਖ-ਵੱਖ ਪਾਰਟੀਆਂ ਵਲੋਂ ਪੰਜਾਬੀ ਉਮੀਦਵਾਰਾਂ ‘ਚ ਖਾਸਾ ਭਰੋਸਾ ਜਤਾਇਆ ਗਿਆ। ਇਹਨਾਂ ਵਿਚੋਂ ਕੁਝ ਸੀਟਾਂ ‘ਤੇ ਕੈਨੇਡਾ ਹੀ ਨਹੀਂ ਪੰਜਾਬ ਦੇ ਲੋਕਾਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਸਨ, ਕਿਉਂਕਿ ਕੁਝ ਹਲਕਿਆਂ ‘ਚ ਮੁੱਖ ਮੁਕਾਬਲਾ ਪੰਜਾਬੀ ਉਮੀਦਵਾਰਾਂ ਵਿਚਾਲੇ ਹੀ ਸੀ। ਇਸ ਵਾਰ 15 ਪੰਜਾਬੀ ਉਮੀਦਵਾਰ ‘ਹਾਊਸ ਆਫ਼ ਕਾਮਨਜ਼’ ਵਿੱਚ ਪਹੁੰਚਣ ‘ਚ ਸਫਲ ਹੋਏ ਹਨ।

 

- Advertisement -

 

 

ਪੰਜਾਬ ਦਾ ਪਿਛੋਕੜ ਰੱਖਣ ਵਾਲੇ ਉਮੀਦਵਾਰ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ:-

  • ਜਗਮੀਤ ਸਿੰਘ (ਐਨ.ਡੀ.ਪੀ.)-(ਬਰਨਬੀ ਸਾਊਥ)
  • ਹਰਜੀਤ ਸਿੰਘ ਸੱਜਣ (ਲਿਬਰਲ)-(ਵੈਨਕੂਵਰ ਸਾਊਥ)
  • ਸੋਨੀਆ ਸਿੱਧੂ (ਲਿਬਰਲ)-(ਬਰੈਂਪਟਨ ਸਾਊਥ)
  • ਮਨਿੰਦਰ ਸਿੱਧੂ (ਲਿਬਰਲ)-(ਬਰੈਂਪਟਨ ਈਸਟ)
  • ਸੁਖ ਧਾਲੀਵਾਲ (ਲਿਬਰਲ)-(ਸਰੀ ਨਿਊਟਨ)
  • ਬਰਦੀਸ਼ ਚੱਘੜ (ਲਿਬਰਲ)-(ਵਾਟਰਲੂ)
  • ਇਕਵਿੰਦਰ ਗਹੀਰ (ਲਿਬਰਲ)-(ਮਿਸੀਸਾਗਾ-ਮਾਲਟਨ)
  • ਰੂਬੀ ਸਹੋਤਾ (ਲਿਬਰਲ)-(ਬਰੈਂਪਟਨ ਨੌਰਥ)
  • ਕਮਲ ਖਹਿਰਾ (ਲਿਬਰਲ)-(ਬਰੈਂਪਟਨ ਵੈਸਟ)
  • ਅਨੀਤਾ ਆਨੰਦ (ਲਿਬਰਲ)-(ਓਕਵਿਲ)
  • ਰਣਦੀਪ ਸਰਾਏ (ਲਿਬਰਲ)-(ਸਰੀ ਸੈਂਟਰ)
  • ਪਰਮ ਬੈਂਸ (ਲਿਬਰਲ)-(ਸਟੀਵਸਟਨ ਰਿਚਮੰਡ ਈਸਟ)
  • ਜੌਰਜ ਚਾਹਲ (ਲਿਬਰਲ)-(ਕੈਲਗਰੀ ਸਕਾਈਵਿਊ)
  • ਜਸਰਾਜ ਸਿੰਘ ਹੱਲਣ (ਕੰਜ਼ਰਵੇਟਿਵ)-(ਕੈਲਗਰੀ ਫੌਰੈਸਟ ਲਾਅਨ)
  • ਟਿਮ ਉੱਪਲ (ਕੰਜ਼ਰਵੇਟਿਵ)-(ਐਡਮਿੰਟਨ ਮਿਲ ਵੁੱਡਜ਼)

ਪੰਜਾਬ ਪਿਛੋਕੜ ਵਾਲੇ ਜੇਤੂ ਉਮੀਦਵਾਰ ਸਭ ਤੋਂ ਵੱਧ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਤੋਂ ਹਨ।

Share this Article
Leave a comment