ਕੀ ਤੁਸੀਂ ਸੁਰੱਖਿਅਤ ਹੋ? ਅਮਰੀਕਾ ‘ਚ ਲਗਾਤਾਰ ਪੈਰ ਪਸਾਰ ਰਿਹੈ ਇਹ ਸੰਕਰਮਣ

Global Team
2 Min Read

ਵਾਸ਼ਿੰਗਟਨ: ਅਮਰੀਕਾ ‘ਚ ਖਸਰੇ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। 2024 ‘ਚ ਹੁਣ ਤੱਕ 301 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 15 ਅਮਰੀਕੀ ਰਾਜਾਂ ‘ਚ ਵਧੇਰੇ ਕੇਸ ਦਰਜ ਹੋਏ ਹਨ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (CDC) ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ, 50 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ, ਜਦਕਿ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਟੈਕਸਾਸ ‘ਚ ਖਸਰੇ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿੱਥੇ 14 ਮਾਰਚ ਤੱਕ 259 ਕੇਸਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚੋਂ 34 ਮਰੀਜ਼ ਹਸਪਤਾਲ ‘ਚ ਦਾਖਲ ਹਨ। ਟੈਕਸਾਸ ਸਿਹਤ ਵਿਭਾਗ ਨੇ ਇਹ ਰੋਗ ਤੇਜ਼ੀ ਨਾਲ ਫੈਲਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਖਸਰਾ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੀ ਬੀਮਾਰੀ ਹੈ, ਜੋ ਖੰਘ, ਛੀਕਣ ਜਾਂ ਸੰਪਰਕ ਰਾਹੀਂ ਹੋਰ ਲੋਕਾਂ ਨੂੰ ਲੱਗ ਸਕਦੀ ਹੈ। ਇਸ ਦੇ ਆਮ ਲੱਛਣ ਹਨ:

  • ਬੁਖਾਰ
  • ਖਾਂਸੀ
  • ਨੱਕ ਵਗਣਾ
  • ਲਾਲ ਅੱਖਾਂ
  • ਸ਼ਰੀਰ ‘ਤੇ ਲਾਲ ਦਾਗ
  • ਗੰਭੀਰ ਮਾਮਲਿਆਂ ‘ਚ ਖਸਰਾ ਨਿਮੋਨੀਆ, ਦਿਮਾਗ ‘ਚ ਸੋਜ (Encephalitis) ਅਤੇ ਮੌਤ ਤੱਕ ਦਾ ਕਾਰਣ ਬਣ ਸਕਦਾ ਹੈ।

ਖਸਰੇ ਤੋਂ ਬਚਾਅ ਦੇ ਉਪਾਅ

CDC ਮੁਤਾਬਕ, ਖਸਰੇ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਟੀਕਾਕਰਨ (Vaccination) ਹੈ। MMR (Measles, Mumps, Rubella) ਵੈਕਸੀਨ ਦੀ ਦੋ ਖੁਰਾਕਾਂ ਖਸਰੇ ਨੂੰ ਰੋਕਣ ਵਿੱਚ 97% ਤੱਕ ਪ੍ਰਭਾਵਸ਼ਾਲੀ ਹੁੰਦੀਆਂ ਹਨ। ਸਿਹਤ ਅਧਿਕਾਰੀਆਂ ਨੇ ਸਿਫ਼ਾਰਸ਼ ਕੀਤੀ ਹੈ ਕਿ ਲੋਕ ਆਪਣੀ ਅਤੇ ਆਪਣੇ ਬੱਚਿਆਂ ਦੀ ਟੀਕਾਕਰਨ ਹਾਲਤ ਦੀ ਜਾਂਚ ਕਰਵਾਉਣ।

ਯੂਰਪ ‘ਚ ਵੀ ਖਸਰੇ ਦੇ ਮਾਮਲੇ ਹੋਏ ਦੋਹਰੇ 

ਯੂਰਪ ‘ਚ ਵੀ 2024 ‘ਚ ਖਸਰੇ ਦੇ ਮਾਮਲੇ ਵਿੱਚ ਵੱਡੀ ਵਾਧੂ ਹੋਈ ਹੈ। ਹੁਣ ਤੱਕ 1,27,350 ਕੇਸ ਰਿਪੋਰਟ ਹੋ ਚੁੱਕੇ ਹਨ, ਜੋ 2023 ਨਾਲੋਂ ਲਗਭਗ ਦੋਹਰੇ ਹਨ। WHO ਅਤੇ UNICEF ਦੀ ਰਿਪੋਰਟ ਮੁਤਾਬਕ, 1997 ਤੋਂ ਬਾਅਦ ਇਹ ਖਸਰੇ ਦੇ ਸਭ ਤੋਂ ਵੱਧ ਮਾਮਲੇ ਹਨ।

ਇਨ੍ਹਾਂ ਮਾਮਲਿਆਂ ‘ਚ 40% ਤੋਂ ਵੱਧ ਕੇਸ 5 ਸਾਲ ਦੀ ਉਮਰ ਤੋਂ ਛੋਟੇ ਬੱਚਿਆਂ ‘ਚ ਮਿਲੇ ਹਨ। ਹੁਣ ਤੱਕ 38 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਮਰੀਜ਼ਾਂ ਨੂੰ ਹਸਪਤਾਲ ‘ਚ ਦਾਖਲ ਕਰਨਾ ਪਿਆ ਹੈ।

Share This Article
Leave a Comment