ਆਸਟਰੇਲੀਆ ਵਿੱਚ 10,000 ਜੰਗਲੀ ਊਠਾਂ ਨੂੰ ਮਾਰਨ ਦੇ ਆਦੇਸ਼ ਜਾਰੀ

TeamGlobalPunjab
2 Min Read

ਕੈਨਬਰਾ : ਦੱਖਣੀ ਆਸਟਰੇਲੀਆ ਵਿੱਚ ਪਾਣੀ ਦੀ ਕਮੀ ਕਾਰਨ ਉੱਥੋਂ ਦੇ 10,000 ਜੰਗਲੀ ਊਠਾਂ ਨੂੰ ਮਾਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦੱਖਣੀ ਆਸਟਰੇਲੀਆ ਦੇ ਅਨਾਂਗੁ ਪਿਤਜੰਤਜਤਜਾਰਾ ਯਨਕੁਨਿਤੱਜਤਜਾਰਾ ਲੈਂਡਸ ( Anangu Pitjantjatjara Yankunytjatjara lands ) ਯਾਨੀ ਕਿ APY ਦੇ ਆਦਿਵਾਸੀ ਆਗੂ ਨੇ ਬੁੱਧਵਾਰ ਨੂੰ ਇਹ ਆਦੇਸ਼ ਜਾਰੀ ਕੀਤੇ ਹਨ। ਜਿਸ ਦੇ ਮੁਤਾਬਕ ਆਸਟਰੇਲੀਆ ਵਿੱਚ ਹੈਲੀਕਾਪਟਰਾਂ ਤੋਂ ਕੁੱਝ ਪ੍ਰੋਫੈਸ਼ਨਲ ਸ਼ੂਟਰਾਂ ਵੱਲੋਂ 10,000 ਤੋਂ ਜ਼ਿਆਦਾ ਜੰਗਲੀ ਊਠਾਂ ਨੂੰ ਮਾਰ ਦਿੱਤਾ ਜਾਵੇਗਾ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਆਸਟਰੇਲੀਆ ਦੇ ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਸਨ ਕਿ ਇਹ ਜਾਨਵਰ ਪਾਣੀ ਦੀ ਭਾਲ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ। ਇਸ ਤੋਂ ਬਾਅਦ ਹੀ ਆਦਿਵਾਸੀ ਆਗੂਆਂ ਨੇ 10,000 ਊਠਾਂ ਨੂੰ ਮਾਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚਿੰਤਾ ਹੈ ਕਿ ਇਹ ਜਾਨਵਰ ਗਲੋਬਲ ਵਾਰਮਿੰਗ ਨੂੰ ਵਧਾ ਰਹੇ ਹਨ ਕਿਉਂਕਿ ਉਹ ਇੱਕ ਸਾਲ ਵਿੱਚ ਇੱਕ ਟਨ ਕਾਰਬਨ ਡਾਇਆਕਸਾਈਡ ਦੇ ਬਰਾਬਰ ਮੀਥੇਨ ਛੱਡਦੇ ਹਨ।

- Advertisement -

APY ਕਾਰਜਕਾਰੀ ਬੋਰਡ ਦੀ ਮੈਂਬਰ ਮਾਰੀਆ ਬੇਕਰ ਨੇ ਕਿਹਾ, ਅਸੀ ਪਰੇਸ਼ਾਨ ਹਾਂ, ਕਿਉਂਕਿ ਉੱਠ ਘਰਾਂ ਵਿੱਚ ਆ ਰਹੇ ਹਨ ਅਤੇ ਏਅਰਕੰਡੀਸ਼ਨਰਾਂ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਹਨ। ਨੈਸ਼ਨਲ ਪੈੱਸਟ ਊਠ ਪ੍ਰਬੰਧਨ ਦੀ ਯੋਜਨਾ ਦਾ ਦਾਅਵਾ ਹੈ ਕਿ ਜੰਗਲੀ ਉੱਠ ਦੀ ਆਬਾਦੀ ਹਰ ਨੌਂ ਸਾਲ ਵਿੱਚ ਦੁੱਗਣੀ ਹੋ ਜਾਂਦੀ ਹੈ। ਉੱਥੇ ਹੀ ਉੱਠ ਜ਼ਿਆਦਾ ਪਾਣੀ ਪੀਂਦੇ ਹਨ ਤੇ ਇਸ ਵਜ੍ਹਾ ਕਾਰਨ ਇਨ੍ਹਾਂ ਨੂੰ ਮਾਰਨ ਦਾ ਫੈਸਲਾ ਲਿਆ ਗਿਆ ਹੈ।

Share this Article
Leave a comment