ਕੀ ਤੁਹਾਡੀ ਦਵਾਈ ਸਹੀ ਹੈ? ਸੰਗਰੂਰ ਹਸਪਤਾਲ ‘ਚ 15 ਔਰਤਾਂ ਦੀ ਵਿਗੜੀ ਸਿਹਤ

Global Team
2 Min Read

ਸੰਗਰੂਰ: ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਅੱਜ ਇੱਕ ਚਿੰਤਾਜਨਕ ਘਟਨਾ ਵਾਪਰੀ, ਜਿੱਥੇ 15 ਮਹਿਲਾਵਾਂ ਦੀ ਤਬੀਅਤ ਅਚਾਨਕ ਵਿਗੜ ਗਈ। ਇਹ ਸਭ ਗਲੂਕੋਜ਼ ਡ੍ਰਿਪ ਲਗਣ ਤੋਂ ਬਾਅਦ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਚੱਕਰ, ਉਲਟੀਆਂ, ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਹਸਪਤਾਲ ਕਰਮਚਾਰੀਆਂ ਨੇ ਤੁਰੰਤ ਐਮਰਜੈਂਸੀ ‘ਚ ਆਕਸੀਜਨ ਤੇ ਇਲਾਜ ਦੀ ਵਿਵਸਥਾ ਕੀਤੀ, ਜਦਕਿ ਸਿਹਤ ਵਿਭਾਗ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਸਾਰੀਆਂ ਔਰਤਾਂ ਗਰਭਵਤੀ ਸਨ ਅਤੇ ਗਾਇਨੀ ਵਾਰਡ ‘ਚ ਸਨ, ਜੋ ਕਿ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਜਦੋਂ ਗੁਲੂਕੋਜ਼ ਲਾਇਆ ਗਿਆ ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ। ਇਸ ਕਾਰਨ, ਹਸਪਤਾਲ ਵਿੱਚ ਹੜਕੰਪ ਮਚ ਗਿਆ ਅਤੇ ਡਾਕਟਰਾਂ ਨੇ ਤੁਰੰਤ ਉਨ੍ਹਾਂ ਨੂੰ ਆਕਸੀਜਨ ‘ਤੇ ਰੱਖਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਹੋਲੀ ਦੌਰਾਨ ਦਵਾਈਆਂ ਦੀ ਕੁਆਲਿਟੀ ਤੇ ਵਿਗੜੇ ਹੋਏ ਸਟਾਕ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਾਂ ਤਾਂ ਇਹ ਦਵਾਈ ਦੀ ਗੁਣਵੱਤਾ ਵਿੱਚ ਗਲਤੀ ਹੋ ਸਕਦੀ ਹੈ ਜਾਂ ਫਿਰ ਕਿਸੇ ਵਿਅਕਤੀ ਵੱਲੋਂ ਗਲਤ ਦਵਾਈ ਲਗਾ ਦਿੱਤੀ ਗਈ ਹੋ ਸਕਦੀ ਹੈ

ਪਰਿਵਾਰਾਂ ਦੀ ਚਿੰਤਾ ਅਤੇ ਪ੍ਰਸ਼ਾਸਨ ਦੀ ਕਾਰਵਾਈ

ਘਟਨਾ ਤੋਂ ਬਾਅਦ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਬਹੁਤ ਗੁੱਸੇ ਅਤੇ ਚਿੰਤਤ ਦਿਖਾਈ ਦਿੱਤੇ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਅਤੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਿਹਤ ਵਿਭਾਗ ਨੇ ਦਵਾਈ ਦੇ ਨਮੂਨੇ ਲੈ ਲਏ ਹਨ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਦਵਾਈ ਪਹਿਲਾਂ ਵੀ ਕਿਸੇ ਹੋਰ ਹਸਪਤਾਲ ਵਿੱਚ ਵਰਤੀ ਗਈ ਸੀ।

ਇਸ ਦੇ ਨਾਲ ਹੀ, ਹਸਪਤਾਲ ਪ੍ਰਸ਼ਾਸਨ ਨੇ ਇੱਕ ਜਾਂਚ ਕਮੇਟੀ ਬਣਾਈ ਹੈ, ਜੋ ਦਵਾਈ ਦੀ ਗੁਣਵੱਤਾ, ਕਰਮਚਾਰੀਆਂ ਦੀ ਲਾਪਰਵਾਹੀ ਅਤੇ ਇਲਾਜ ਪ੍ਰਕਿਰਿਆ ‘ਤੇ ਪੂਰੀ ਰਿਪੋਰਟ ਤਿਆਰ ਕਰੇਗੀ।

ਹਾਲੀ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਹਾਲਤ ਨਾਰਮਲ ਦੱਸੀ ਗਈ ਹੈ, ਪਰ ਅਜੇ ਵੀ ਕੁਝ ਮਹਿਲਾਵਾਂ ਦੀ ਸਿਹਤ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੀ ਅਪਡੇਟ ਲਈ ਉਡੀਕ ਰਹੀ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਕੀ ਨਤੀਜਾ ਨਿਕਲੇਗਾ।

 

Share This Article
Leave a Comment