ਬਾਘਾਪੁਰਾਣਾ ਬੰਬ ਬਲਾਸਟ ਮਾਮਲੇ ‘ਚ ਤਿੰਨ ਕਾਬੂ, ਇੰਟਰਨੈੱਟ ‘ਤੇ ਸਿੱਖਿਆ ਸੀ ਬੰਬ ਬਣਾਉਣਾ

TeamGlobalPunjab
2 Min Read

ਮੋਗਾ: ਬਾਘਾਪੁਰਾਣਾ ਬੰਬ ਧਮਾਕੇ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਕੋਟਕਪੂਰਾ ਰਹਿੰਦੇ ਦੋ ਸਕੇ ਭਰਾਵਾਂ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਪੀ(ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਤਕਨੀਕੀ ਢੰਗਾਂ ਨਾਲ ਜਾਂਚ ਕੀਤੀ ਗਈ ਅਤੇ ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਕੈਮਰੇ ਤੋਂ ਹੋਈ।

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੰਦੀਪ ਕੁਮਾਰ ਕੋਟਕਪੂਰਾ ਬਾਘਾਪੁਰਾਣਾ ਵਿਖੇ ਛੋਲੇ ਕੁਲਚੇ ਦਾ ਕੰਮ ਕਰਨ ਵਾਲੇ ਰਾਜੂ ਦੀ ਦੁਕਾਨ ‘ਚ 15 ਹਜ਼ਾਰ ਮਹੀਨਾਂ ‘ਤੇ ਨੌਕਰੀ ਕਰਦਾ ਸੀ। ਲਗਭਗ ਸਾਲ ਪਹਿਲਾਂ ਕੰਮ ’ਚ ਮੰਦੀ ਕਾਰਨ ਦੁਕਾਨਦਾਰ ਨੇ ਸੰਦੀਪ ਕੁਮਾਰ ਨੂੰ ਹਟਾਕੇ ਆਪਣੇ ਭਰਾ ਅਜੈ ਨੂੰ ਰੱਖ ਲਿਆ।

ਸੰਦੀਪ ਕੁਮਾਰ ਨੇ ਰਾਜੂ ਦੀ ਦੁਕਾਨ ਦੇ ਨੇੜ੍ਹੇ ਹੀ ਬਰਾਬਰ ਹੋਰ ਕੁਲਚਿਆਂ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ। ਸੰਦੀਪ ਨੇ ਇਸ ਰੰਜਿਸ਼ ਤਹਿਤ ਦੁਕਾਨਦਾਰ ਰਾਜੂ ਨੂੰ ਬੰਬ ਨਾਲ ਉਡਾਉਣ ਲਈ ਆਪਣੇ ਭਰਾ ਮਨੋਜ ਨਾਲ ਮਿਲ ਕੇ ਇੰਟਰਨੈਟ ਤੋਂ ਬੰਬ ਬਣਾਉਣ ਦਾ ਤਰੀਕਾ ਸਿੱਖ ਕੇ ਬੰਬ ਤਿਆਰ ਕੀਤਾ। ਜਿਸ ਤੋਂ ਬਾਅਦ ਉਸ ਨੇ ਦੋਸਤ ਅਨੂਪ ਕੁਮਾਰ ਨਾਲ 30 ਜੂਨ ਨੂੰ ਸਵੇਰੇ ਲਗਭਗ 4 ਵਜੇ ਰਾਜੂ ਦੀ ਦੁਕਾਨ ਅੱਗੇ ਰੱਖਵਾ ਦਿੱਤਾ ਕਿ ਜੇਕਰ ਉਹ ਦੁਕਾਨ ਖੋਲ੍ਹਣ ਲਈ ਇੱਟ ਬੰਬ ਨੂੰ ਚੁੱਕੇਗਾ ਤਾਂ ਬਲਾਸਟ ਹੋ ਜਾਵੇਗਾ। ਪਰ ਦੁਕਾਨਦਾਰ ਰਾਜੂ ਨੇ ਇੱਟ ਸਮਝ ਕੇ ਚੁੱਕ ਕੇ ਪਾਸੇ ਰੱਖ ਦਿੱਤੀ ਜਿਸ ਨਾਲ ਉਸਦਾ ਬਚਾਅ ਹੋ ਗਿਆ।

Share this Article
Leave a comment