ਫੇਸਬੁੱਕ ਫੋਟੋ ਬਣ ਗਈ ਮੁਸੀਬਤ, ਬਿਨਾਂ ਕੋਈ ਜੁਰਮ ਕੀਤੇ 3 ਸਾਲ ਲਈ ਜਾਣਾ ਪਿਆ ਜੇਲ, ਜਾਣੋ ਪੂਰਾ ਮਾਮਲਾ

Global Team
3 Min Read

ਬ੍ਰਾਜ਼ੀਲ: ਬ੍ਰਾਜ਼ੀਲ ‘ਚ ਇਕ ਵਿਅਕਤੀ ਨੂੰ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨੀਆਂ ਮਹਿੰਗੀਆਂ ਪੈ ਗਈਆਂ ਹਨ । ਇਨ੍ਹਾਂ ਫੋਟੋਆਂ ਕਾਰਨ ਉਹ ਵਿਅਕਤੀ ਬਿਨਾਂ ਕੋਈ ਜੁਰਮ ਕੀਤੇ ਸਿੱਧਾ ਜੇਲ੍ਹ ਚਲਾ ਗਿਆ। ਪੂਰਾ ਮਾਮਲਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਰਿਪੋਰਟ ਮੁਤਾਬਿਕ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰੀਓ ‘ਚ ਰਹਿਣ ਵਾਲਾ ਪਾਉਲੋ ਅਲਬਰਟੋ ਦਾ ਸਿਲਵਾ ਕੋਸਟਾ ਨਾਂ ਦਾ ਵਿਅਕਤੀ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਸੀ।

ਇਨ੍ਹਾਂ ਤਸਵੀਰਾਂ ਕਾਰਨ ਉਸ ਨੂੰ ਸਾਲ 2020 ‘ਚ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਖ਼ਿਲਾਫ਼ 2 ਕ.ਤਲਾਂ ਸਮੇਤ 62 ਕੇਸ ਦਰਜ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਲਬਰਟੋ ਦਾ ਕੋਈ ਅਪਰਾਧ ਇਤਿਹਾਸ ਨਹੀਂ ਸੀ।ਇਸ ਦੇ ਨਾਲ ਹੀ ਉਸ ‘ਤੇ ਅਜਿਹੇ ਮਾਮਲੇ ਦਰਜ ਕੀਤੇ ਗਏ ਸਨ, ਜਿਸ ਕਾਰਨ ਉਸ ਨੂੰ 3 ਸਾਲ ਤੱਕ ਜੇਲ੍ਹ ਜਾਣਾ ਪਿਆ ਸੀ। ਅਲਬਰਟੋ ਨੂੰ ਪਤਾ ਸੀ ਕਿ ਉਹ ਬੇਕਸੂਰ ਹੈ, ਇਸ ਲਈ ਜ਼ਮਾਨਤ ਨਾ ਮਿਲਣ ਦੇ ਬਾਵਜੂਦ ਉਹ ਸੁਪਰੀਮ ਕੋਰਟ ਤੱਕ ਲੜਦਾ ਰਿਹਾ। ਆਖਿਰ ਅਜਿਹਾ ਕੀ ਹੋਇਆ, ਸੁਣ ਕੇ ਤੁਸੀਂ ਵੀ ਚੌਂਕ ਜਾਉਂਗੇ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਦੋਂ ਬ੍ਰਾਜ਼ੀਲ ਦੀ ਪੁਲਿਸ ਨੇ ਸੋਸ਼ਲ ਮੀਡੀਆ ਤੋਂ ਅਲਬਰਟੋ ਦੀਆਂ ਫੋਟੋਆਂ ਇਕੱਠੀਆਂ ਕਰਕੇ ਗਵਾਹਾਂ ਅਤੇ ਪੀੜਤਾਂ ਨੂੰ ਦਿਖਾਈਆਂ ਤਾਂ ਉਨ੍ਹਾਂ ਨੇ ਵੀ ਉਸ ਨੂੰ ਕਾਤ.ਲ ਕਰਾਰ ਦੇ ਦਿੱਤਾ। ਦਰਅਸਲ, ਪੁਲਿਸ ਨੇ ਅਲਬਰਟੋ ਦੀਆਂ ਤਸਵੀਰਾਂ ਇੱਕ ਸ਼ੱਕੀ ਐਲਬਮ ਵਿੱਚ ਪਾ ਦਿੱਤੀਆਂ ਸਨ। ਬ੍ਰਾਜ਼ੀਲ ‘ਚ ਪੁਲਿਸ ਇਸ ਐਲਬਮ ਰਾਹੀਂ ਦੋਸ਼ੀਆਂ ਦੀ ਪਛਾਣ ਕਰਨ ‘ਚ ਲੋਕਾਂ ਦੀ ਮਦਦ ਕਰਦੀ ਹੈ, ਹਾਲਾਂਕਿ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਪੁਲਿਸ ਕਿਸੇ ਖਾਸ ਤਰ੍ਹਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਖਾਸ ਕਰਕੇ ਕਾਲੇ ਲੋਕਾਂ ਨੂੰ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਨਿਸ਼ਾਨਾ ਬਣਾਇਆ ਜਾਂਦਾ ਹੈ।

37 ਸਾਲਾ ਅਲਬਰਟੋ ਨੇ ਕਿਹਾ, ‘ਪੁਲਿਸ ਨੇ ਮੇਰੇ ਨਾਲ ਜੋ ਵੀ ਕੀਤਾ ਉਹ ਕਾਇਰਤਾ ਸੀ। ਉਨ੍ਹਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਕਿਉਂਕਿ ਮੈਂ ਕਾਲਾ ਅਤੇ ਗਰੀਬ ਹਾਂ। ਬ੍ਰਾਜ਼ੀਲ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਗਲਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੋਵੇ ਅਤੇ ਸਜ਼ਾ ਦਿੱਤੀ ਗਈ ਹੋਵੇ। ਸਾਲ 2023 ਵਿੱਚ, ਸੁਪਰੀਮ ਕੋਰਟ ਨੇ ਅਜਿਹੇ 377 ਕੇਸਾਂ ਨੂੰ ਪਲਟ ਦਿੱਤਾ ਹੈ, ਜਿਸ ਵਿੱਚ ਇੱਕ ਹੋਰ ਵਿਅਕਤੀ ਨੂੰ ਗਲਤ ਪਛਾਣ ਕਾਰਨ ਜੇਲ੍ਹ ਦੀ ਸਜ਼ਾ ਕੱਟਣੀ ਪਈ ਸੀ। ਸੁਪਰੀਮ ਕੋਰਟ ਵੱਲੋਂ ਪਛਾਣ ਦੇ ਇਸ ਤਰੀਕੇ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment