ਓਂਟਾਰੀਓ ਸੂਬੇ ‘ਚ ਪੰਜਾਬ ਮੂਲ ਦੇ ਦੋ ਹੋਰ ਆਗੂ ਬਣੇ ਮੰਤਰੀ

TeamGlobalPunjab
2 Min Read

ਟੋਰਾਂਟੋ : ਓਂਟਾਰੀਓ ਸਰਕਾਰ ਦੇ ਮੰਤਰੀ ਮੰਡਲ ‘ਚ ਕੀਤੇ ਗਏ ਫੇਰਬਦਲ ਨਾਲ ਪੰਜਾਬੀਆਂ ਦੀ ਬੱਲੇ-ਬੱਲੇ ਹੋ ਗਈ ਹੈ । ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਭਾਰਤੀ ਮੂਲ ਦੇ 2 ਹੋਰ ਮੰਤਰੀਆਂ ਨੂੰ ਸਥਾਨ ਦਿੱਤਾ ਹੈ। ਫੇਰਬਦਲ ਤੋਂ ਪਹਿਲਾਂ ਸਰਕਾਰ ‘ਚ ਸਿਰਫ ਇਕ ਸਿੱਖ ਮੰਤਰੀ ਪ੍ਰਭਮੀਤ ਸਰਕਾਰੀਆ ਸਨ। ਹੁਣ 47 ਸਾਲਾ ਪਰਮ ਗਿੱਲ ਤੇ ਨੀਨਾ ਟਾਂਗਰੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਤਰ੍ਹਾਂ ਨਾਲ ਓਂਟਾਰੀਓ ‘ਚ ਤਿੰਨ ਪੰਜਾਬੀ ਮੰਤਰੀ ਹੋ ਗਏ ਹਨ।

ਨੀਨਾ ਟਾਂਗਰੀ ਨੇ ਪ੍ਰੀਮੀਅਰ ਡਗ ਫੋਰਡ ਦਾ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ।

ਪਰਮ ਗਿੱਲ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ, ਉਹ ਜਵਾਨੀ ਵੇਲੇ ਹੀ ਕੈਨੇਡਾ ਚਲੇ ਗਏ ਸਨ। ਉਨ੍ਹਾਂ ਨੂੰ ਨਾਗਰਿਕਤਾ ਤੇ ਬਹੁ-ਸੰਸਕ੍ਰਿਤੀਵਾਦ ਵਿਭਾਗ ਮਿਲਿਆ ਹੈ। ਨੀਨਾ ਟਾਂਗਰੀ ਨੂੰ ਛੋਟੇ ਉਦਯੋਗ ਤੇ ਲਾਲ ਫੀਤਾਸ਼ਾਹੀ ‘ਚ ਕਮੀ ਵਿਭਾਗ ਦਾ ਸਹਾਇਕ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨੀਨਾ ਦਾ ਪਰਿਵਾਰ ਮੂਲ ਤੌਰ ‘ਤੇ ਜਲੰਧਰ ਨੇੜੇ ਬਿਲਗਾ ਦਾ ਰਹਿਣ ਵਾਲਾ ਹੈ।

ਪਰਮ ਗਿੱਲ ਨੇ ਵੀ ਮੰਤਰੀ ਬਣਾਏ ਜਾਣ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਪ੍ਰੀਮੀਅਰ ਡਗ ਫੋਰਡ ਦਾ ਧੰਨਵਾਦ ਕੀਤਾ ।

ਇਸ ਫੇਰਬਦਲ ਤੋਂ ਪਹਿਲਾਂ ਮੰਤਰੀ ਪ੍ਰਭਮੀਤ ਸਰਕਾਰੀਆ ਨੂੰ ਪਦਉੱਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕੈਬਨਿਟ ਰੈਂਕ ਦਿੰਦੇ ਹੋਏ ਟ੍ਰੇਜ਼ਰੀ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹ ਓਂਟਾਰੀਓ ਦੇ ਪਹਿਲੇ ਸਿੱਖ ਮੰਤਰੀ ਹੈ। ਸਰਕਾਰ ‘ਚ ਇਹ ਫੇਰਬਦਲ ਚੋਣਾਂ ਹੋਣ ਤੋਂ ਇਕ ਸਾਲ ਪਹਿਲਾਂ ਕੀਤਾ ਗਿਆ ਹੈ। ਇਥੇ ਅਗਲੇ ਸਾਲ ਜੂਨ ‘ਚ ਚੋਣਾਂ ਹਨ।

Share this Article
Leave a comment