ਟੋਕੀਓ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਤਸੁਕਾ ਦਾ 116 ਸਾਲ ਦੀ ਉਮਰ ‘ਚ ਜਾਪਾਨ ‘ਚ ਦਿਹਾਂਤ ਹੋ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਗਿਨੀਜ਼ ਵਰਲਡ ਰਿਕਾਰਡ’ ਮੁਤਾਬਕ ਜਾਪਾਨ ਦੀ ਰਹਿਣ ਵਾਲੀ ਇਤਸੁਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ। ਬੁਢਾਪੇ ਦੀਆਂ ਨੀਤੀਆਂ ਦੇ ਇੰਚਾਰਜ ਅਧਿਕਾਰੀ ਯੋਸ਼ੀਤਸੁਗੂ ਨਾਗਾਟਾ ਨੇ ਕਿਹਾ ਕਿ ਮੱਧ ਜਾਪਾਨ ਦੇ ਹਯੋਗੋ ਪ੍ਰੀਫੈਕਚਰ ਦੇ ਆਸ਼ੀਆ ਵਿੱਚ ਇੱਕ ਕੇਅਰ ਹੋਮ ਵਿੱਚ 29 ਦਸੰਬਰ ਨੂੰ ਇਤਸੁਕਾ ਦੀ ਮੌਤ ਹੋ ਗਈ।
ਇਤਸੁਕਾ ਦਾ ਜਨਮ 23 ਮਈ 1908 ਨੂੰ ਹੋਇਆ ਸੀ। ਪਿਛਲੇ ਸਾਲ 117 ਸਾਲਾ ਮਾਰੀਆ ਬ੍ਰੈਨਿਆਸ ਦੀ ਮੌਤ ਤੋਂ ਬਾਅਦ ਉਹ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ ਸੀ। ਨਾਗਾਟਾ ਨੇ ਕਿਹਾ ਕਿ ਇਤਸੁਕਾ, ਜਿਸਦਾ ਜਨਮ ਓਸਾਕਾ ਵਿੱਚ ਹੋਇਆ ਸੀ, ਹਾਈ ਸਕੂਲ ਵਿੱਚ ਵਾਲੀਬਾਲ ਖਿਡਾਰੀ ਸੀ। ਉਸਨੇ 3,067 ਮੀਟਰ (10,062 ਫੁੱਟ) ਉੱਚੇ ਮਾਉਂਟ ਓਨਟੇਕ ‘ਤੇ ਦੋ ਵਾਰ ਚੜ੍ਹਾਈ ਕੀਤੀ। ਉਸ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ ਅਤੇ ਉਸ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਸਨ।
ਉਸਨੇ ਦੱਸਿਆ ਕਿ 1979 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਤਸੁਕਾ ਨਾਰਾ ਵਿੱਚ ਇਕੱਲੀ ਰਹਿੰਦੀ ਸੀ।ਨਗਾਟਾ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੁੱਤਰ, ਇੱਕ ਧੀ ਅਤੇ ਪੰਜ ਪੋਤੇ-ਪੋਤੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।