ਨਿਊਜ਼ ਡੈਸਕ: ਰੈਪਰ ਬਾਦਸ਼ਾਹ ਦਾ ਪੁਲਿਸ ਨੇ ਗਲਤ ਸਾਈਡ ‘ਤੇ ਗੱਡੀ ਚਲਾਉਣ ‘ਤੇ ਚਲਾਨ ਕੀਤਾ ਹੈ। ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ 15,500 ਰੁਪਏ ਦਾ ਚਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬਾਦਸ਼ਾਹ ਇਕ ਸੰਗੀਤ ਸਮਾਰੋਹ ‘ਚ ਸ਼ਾਮਿਲ ਹੋਣ ਲਈ ਗੁਰੂਗ੍ਰਾਮ ਆਏ ਸਨ। ਜਿਸ ਗੱਡੀ ਵਿੱਚ ਬਾਦਸ਼ਾਹ ਸਫਰ ਕਰ ਰਿਹਾ ਸੀ ਉਹ ਗਲਤ ਸਾਈਡ ਤੋਂ ਜਾ ਰਹੀ ਸੀ। ਜਿਸ ਕਾਰਨ ਟਰੈਫਿਕ ਪੁਲਿਸ ਨੇ ਬਾਦਸ਼ਾਹ ਦਾ ਚਲਾਨ ਕੱਟ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਸੈਕਟਰ-68 ‘ਚ ਕਰਨ ਔਜਲਾ ਦੇ ਕੰਸਰਟ ‘ਚ ਸ਼ਾਮਿਲ ਹੋਣ ਆਏ ਸਨ। ਦੱਸ ਦਈਏ ਕਿ ਇਹ ਇਲਾਕਾ ਮਾਲ ‘ਚ ਹੈ ਜਿੱਥੇ ਬਾਦਸ਼ਾਹ ਨੇ ਉੱਥੇ ਪਹੁੰਚਣ ਲਈ ਗਲਤ ਸਾਈਡ ਵਾਲੀ ਸੜਕ ਫੜੀ ਸੀ। ਜਿਸ ਤੋਂ ਬਾਅਦ ਜਦੋਂ ਲੋਕਾਂ ਨੇ ਬਾਦਸ਼ਾਹ ਦੀ ਕਾਰ ਨੂੰ ਗਲਤ ਸਾਈਡ ‘ਤੇ ਚਲਾਏ ਜਾਣ ‘ਤੇ ਸਵਾਲ ਖੜ੍ਹੇ ਕੀਤੇ ਤਾਂ ਪੁਲਿਸ ਵੀ ਹਰਕਤ ‘ਚ ਆ ਗਈ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਰੈਪਰ-ਗਾਇਕ ਨੂੰ ਟਰੈਫਿਕ ਨਿਯਮ ਤੋੜਨ ‘ਤੇ ਜੁਰਮਾਨਾ ਕੀਤਾ।
ਦੱਸ ਦੇਈਏ ਕਿ ਗੁਰੂਗ੍ਰਾਮ ਪੁਲਿਸ ਨੇ ਪਹਿਲਾਂ ਸੀਸੀਟੀਵੀ ਫੁਟੇਜ ਜਾਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਐਤਵਾਰ ਸ਼ਾਮ ਨੂੰ ਇੱਥੇ ਆਇਆ ਸੀ ਪਰ ਥਾਰ ਗੱਡੀ ਪਾਣੀਪਤ ਦੇ ਇਕ ਨੌਜਵਾਨ ਦੇ ਨਾਂ ‘ਤੇ ਰਜਿਸਟਰਡ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।