ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ‘ਚ ਸਥਿਤ ਜਾਮਾ ਮਸਜਿਦ ‘ਚ ਪੁਲਿਸ ‘ਤੇ ਪਥਰਾਅ ਅਤੇ ਅੱਗਜ਼ਨੀ ਦੇਖਣ ਨੂੰ ਮਿਲੀ। ਮਸਜਿਦ ਦੇ ਸਰਵੇਖਣ ਦੌਰਾਨ ਪੱਥਰਬਾਜ਼ੀ ਕੀਤੀ ਗਈ। ਕੁਝ ਹੀ ਸਮੇਂ ਵਿੱਚ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਅੱਗ ਲੱਗਾ ਦਿਤੀ ਗਈ। ਇਸ ਦੇ ਨਾਲ ਹੀ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਿਰ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ।
ਜਾਣਕਾਰੀ ਅਨੁਸਾਰ ਆਸ-ਪਾਸ ਦੇ ਥਾਣਿਆਂ ਤੋਂ ਫੋਰਸ ਬੁਲਾ ਲਈ ਗਈ ਹੈ। ਡੀਐਮ ਅਤੇ ਐਸਪੀ ਮੌਕੇ ‘ਤੇ ਮੌਜੂਦ ਹਨ। ਦਰਅਸਲ, ਸਵੇਰੇ 6 ਵਜੇ ਡੀਐਮ-ਐਸਪੀ ਦੇ ਨਾਲ ਇੱਕ ਟੀਮ ਜਾਮਾ ਮਸਜਿਦ ਦਾ ਸਰਵੇਖਣ ਕਰਨ ਪਹੁੰਚੀ ਸੀ। ਟੀਮ ਨੂੰ ਦੇਖ ਕੇ ਆਸਪਾਸ ਦੇ ਮੁਸਲਿਮ ਭਾਈਚਾਰੇ ਦੇ ਲੋਕ ਭੜਕ ਗਏ। ਉਨ੍ਹਾਂ ਸਵਾਲ ਕੀਤਾ ਕਿ ਛੁੱਟੀ ਵਾਲੇ ਦਿਨ ਏਨੀ ਸਵੇਰੇ ਸਰਵੇਖਣ ਕਿਉਂ ਕੀਤਾ ਜਾ ਰਿਹਾ ਹੈ।
#Sambhal, #Uttar_Pradesh
A survey is going on in the #JamaMasjid of #Sambhal on the orders of the court. One party has claimed this place as their #temple, so the court appointed a #commissioner and ordered a survey. When the survey team reached the #mosque #tension spread there pic.twitter.com/OoFTiQljPh
— Catchy Clips Viral (@catchyclipviral) November 24, 2024
ਦੱਸਿਆ ਜਾ ਰਿਹਾ ਹੈ ਕਿ ਜਾਮਾ ਮਸਜਿਦ ਦੇ ਬਾਹਰ ਇੱਕ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਸਨ। ਭੀੜ ਮਸਜਿਦ ਦੇ ਅੰਦਰ ਜਾਣ ਲਈ ਅੜੀ ਹੋਈ ਸੀ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਪਥਰਾਅ ਕੀਤਾ। ਇਸ ਤੋਂ ਬਾਅਦ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਅਚਾਨਕ ਪਥਰਾਅ ਕਰਕੇ ਪੁਲਿਸ ਨੂੰ ਭੱਜਣਾ ਪਿਆ। ਫਿਰ ਹੋਰ ਫੋਰਸ ਬੁਲਾਈ ਗਈ ਅਤੇ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ। ਅਖੀਰ ਪੁਲਿਸ ਨੂੰ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਸੰਭਲ ਦੇ ਡੀਐਮ ਰਾਜਿੰਦਰ ਪੰਸੀਆ ਨੇ ਦੱਸਿਆ ਕਿ ਸਰਵੇ ਪੂਰਾ ਕਰ ਲਿਆ ਗਿਆ ਹੈ। ਅਸੀਂ ਸਰਵੇਖਣ ਟੀਮ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਸਥਾਨ ‘ਤੇ ਲੈ ਗਏ ਹਾਂ। ਸਥਿਤੀ ਕਾਬੂ ਹੇਠ ਹੈ। ਕਿਸੇ ਵੀ ਸ਼ਰਾਰਤੀ ਅਨਸਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।