ਨਿਊਜ਼ ਡੈਸਕ: ਬਹੁਤ ਸਾਰੇ ਲੋਕ ਜਦੋਂ ਥਕਾਵਟ ਮਹਿਸੂਸ ਕਰਦੇ ਹਨ ਤਾਂ ਆਪਣੀਆਂ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਦੇ ਪਟਾਕੇ ਵਜਾਉਣ ਲੱਗਦੇ ਹਨ। ਘਰ ਦੇ ਬਜ਼ੁਰਗ ਇਹ ਆਦਤ ਨੂੰ ਟੋਕਦੇ ਆਏ ਹਨ। ਉਹਨਾਂ ਦਾ ਮੰਨਣਾ ਹੈ ਕਿ ਇਹ ਆਦਤ ਚੰਗੀ ਨਹੀਂ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਬੁਢਾਪੇ ‘ਚ ਉਂਗਲਾਂ ਦੇ ਪਟਾਕੇ ਵਜਾਉਣ ਨਾਲ ਦਰਦ ਹੋ ਸਕਦਾ ਹੈ ਜਾਂ ਗਠੀਏ ਦੀ ਸਮੱਸਿਆ ਪੈਦਾ ਹੋਣ ਲੱਗ ਜਾਵੇਗੀ। ਪਰ ਜਾਣੋ ਇਸ ਬਾਰੇ ਡਾਕਟਰ ਅਤੇ ਵਿਗਿਆਨੀ ਕੀ ਕਹਿੰਦੇ ਹਨ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਉਂਗਲਾਂ ਨੂੰ ਖਿਚਿਆ ਜਾਂਦਾ ਹੈ ਤਾਂ ਪਟਾਕੇ ਦੀ ਆਵਾਜ਼ ਕਿਉਂ ਆਉਂਦੀ ਹੈ? ਅਸਲ ਵਿੱਚ, ਜਦੋਂ ਅਸੀਂ ਉਂਗਲਾਂ ਦੇ ਜੋੜਾਂ ਨੂੰ ਖਿੱਚਦੇ ਹਾਂ, ਤਾਂ ਜੋੜਾਂ ਦੇ ਵਿਚਕਾਰ ਤਰਲ ਪਦਾਰਥ ਵਿੱਚ ਦਬਾਅ ਘੱਟ ਜਾਂਦਾ ਹੈ ਅਤੇ ਉਸ ਤਰਲ ਵਿੱਚ ਘੁਲਣ ਵਾਲੀਆਂ ਗੈਸਾਂ ਵਿੱਚ ਬੁਲਬੁਲੇ ਬਣ ਜਾਂਦੇ ਹਨ। ਜਿਵੇਂ ਹੀ ਉਂਗਲਾਂ ‘ਤੇ ਦਬਾਅ ਪਾਇਆ ਜਾਂਦਾ ਹੈ, ਇਹ ਬੁਲਬੁਲੇ ਫਟ ਜਾਂਦੇ ਹਨ ਅਤੇ ਤਿੱਖੀ ਆਵਾਜ਼ ਆਉਂਦੀ ਹੈ। ਇਸ ਪ੍ਰਕਿਰਿਆ ਨੂੰ ਵਿਗਿਆਨ ਵਿੱਚ cavitation ਕਿਹਾ ਜਾਂਦਾ ਹੈ। ਜਦੋਂ ਅਸੀਂ ਆਪਣੀਆਂ ਉਂਗਲਾਂ ਨੂੰ ਖਿੱਚਦੇ ਜਾਂ ਦੱਬਦੇ ਹਾਂ, ਤਾਂ ਗੈਸ ਨੂੰ ਇਸ ਤਰਲ ਵਿੱਚ ਦੁਬਾਰਾ ਘੁਲਣ ਵਿੱਚ ਘੱਟੋ-ਘੱਟ ਅੱਧਾ ਘੰਟਾ ਲੱਗਦਾ ਹੈ।
ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਦੇ ਪਟਾਕੇ ਵਜਾਉਣ ਨਾਲ ਗਠੀਏ ਵਰਗੀ ਸਮੱਸਿਆ ਹੋ ਸਕਦੀ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਦੇ ਪਟਾਕੇ ਵਜਾਉਣ ਨਾਲ ਗਠੀਏ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਡੀਕਲ ਨਿਊਜ਼ ਟੂਡੇ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 2011 ‘ਚ 215 ਲੋਕਾਂ ‘ਤੇ ਅਧਿਐਨ ਕੀਤਾ ਗਿਆ ਸੀ। ਜਿਸ ਵਿੱਚ 20 ਫੀਸਦੀ ਲੋਕ ਰੋਜ਼ਾਨਾ ਆਪਣੀਆਂ ਉਂਗਲਾਂ ਦੇ ਪਟਾਕੇ ਵਜਾਉਂਦੇ ਹਨ। ਇਸ ਸਮੂਹ ਦੇ ਲਗਭਗ 18.1 ਫਸਿਦੀ ਲੋਕਾਂ ਦੇ ਹੱਥਾਂ ਵਿੱਚ ਗਠੀਆ ਸੀ। ਜਦਕਿ 21.5 ਫੀਸਦੀ ਲੋਕਾਂ ਨੇ ਆਪਣੀਆਂ ਉਂਗਲਾਂ ਦੇ ਪਟਾਕੇ ਨਹੀਂ ਵਜਾਏ।
ਇਸ ਅਧਿਐਨ ਦਾ ਨਤੀਜਾ ਇਹ ਸੀ ਕਿ ਉਂਗਲਾਂ ਦੇ ਪਟਾਕੇ ਵਜਾਉਣ ਨਾਲ ਅਤੇ ਉਂਗਲਾਂ ਦੇ ਪਟਾਕੇ ਨਾਂ ਵਜਾਉਣ ਵੱਲੇ ਦੋਵਾਂ ਵਿਅਕਤੀਆਂ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।